Wednesday, January 7, 2009

ਕਾਂਡ - ਅੱਠ

ਮੈਨੂੰ ਜਾਪਿਆ ਜਿਵੇਂ ਗੱਡੀ ਅੰਦਰ ਬਹੁਤ ਰੌਲਾ ਹੈਇਸ ਰੌਲ਼ੇ ਨੇ ਮੇਰਾ ਸਾਰਾ ਧਿਆਨ ਤੋੜ ਦਿੱਤਾਅੱਖਾਂ ਮਲ਼ਦਾ ਮੈਂ ਉੱਠ ਖੜਾ ਹੋ ਗਿਆਵੈਸੇ ਮੈਂ ਸਾਰੇ ਰਸਤੇ ਸੁੱਤਾ ਹੀ ਕਦੋਂ ਸੀ

ਇਹ ਸੱਚ ਸੀ

ਲੋਕ ਕਾਹਲ਼ੀ- ਕਾਹਲ਼ੀ ਆਪਣਾ ਸਮਾਨ ਲੈਕੇ ਉੱਤਰ ਰਹੇ ਸਨਡੱਬਾ ਤਕਰੀਬਨ ਖਾਲੀ ਹੋ ਗਿਆਮੈਂ ਬਰਥ ਤੋਂ ਹੇਠਾਂ ਉੱਤਰਿਆਬਾਹਰ ਬਹੁਤ ਸਾਰਾ ਚਾਨਣ ਹੈਅਗਲੀਆਂ ਗੱਡੀਆਂ ਦਾ ਡਿਪਾਰਚਰ-ਅਰਾਈਵਲ ਦੀਆਂ ਆਵਾਜ਼ਾਂ ਆ ਰਹੀਆਂ ਹਨਸਪੱਸ਼ਟ ਹੈ ਕਿ ਦਿੱਲੀ ਆ ਗਈ ਹੈਮੈਂ ਵੀ ਹੌਲੇ ਜਿਹੇ ਆਪਣਾ ਸਮਾਨ ਹੱਥ ਵਿੱਚ ਲੈਂਦਾ ਹਾਂ ਅਤੇ ਡੱਬੇ ਤੋਂ ਬਾਹਰ ਆ ਜਾਂਦਾ ਹਾਂਸਟੇਸ਼ਨ ਦੀ ਮਰਕਰੀ ਰੋਸ਼ਨੀ ਵਿੱਚ ਮਹਿਸੂਸ ਹੋ ਰਿਹਾ ਹੈ ਕਿ ਕਾਫੀ ਹਨੇਰਾ ਹੈ ਪਰ ਸ਼ੈੱਡ ਤੋਂ ਪਰ੍ਹਾਂ ਅਸਮਾਨ ਵੱਲ ਨਿਗਾਹ ਮਾਰਿਆਂ ਪਤਾ ਲੱਗਦਾ ਹੈ ਕਿ ਪਹੁ ਫੁੱਟ ਰਹੀ ਹੈਘੜੀ ਉੱਪਰ ਟਾਈਮ ਦੇਖਦਾ ਹਾਂ ਛੇ ਵੱਜ ਰਹੇ ਹਨਪਹੁ ਫੁੱਟਣ ਨਾਲ ਮੈਨੂੰ ਕੋਈ ਮਤਲਬ ਨਹੀਂਜਿਸ ਦਫਤਰ ਮੈਂ ਜਾਣਾ ਹੈ ਉਹ ਨੌਂ ਵਜੇ ਖੁੱਲਣਾ ਹੈਤਿੰਨ ਘੰਟੇ ਹੀ ਤਾਂ ਹਨ ਪਰ ਮੈਨੂੰ ਪੂਰੇ ਤਿੰਨ ਦਿਨ ਮਹਿਸੂਸ ਹੋਣ ਲੱਗ ਪਏ ਹਨਕਿਵੇਂ ਬੀਤੇਗਾ ਇਹ ਸਮਾਂ? ਖ਼ੈਰ! ਮੈਂ ਹੌਲ਼ੀ-ਹੌਲ਼ੀ ਉੱਥੋਂ ਹਿੱਲਦਾ ਹਾਂਪੌੜੀਆਂ ਚੜ੍ਹਕੇ ਸਟੇਸ਼ਨ ਤੋਂ ਬਾਹਰ ਆਉਂਦਾ ਹਾਂਅਜੇ ਵੀ ਮੈਨੂੰ ਕੁੱਝ ਵੀ ਨਹੀਂ ਸੁੱਝ ਰਿਹਾਦਫਤਰ ਵੀ ਏਨੀ ਦੂਰ ਨਹੀਂ ਕਿ ਤੁਰਦਿਆਂ ਹੀ ਤਿੰਨ ਘੰਟੇ ਬੀਤ ਜਾਣ

ਕੀ ਕਰਾਂ? ਇਹ ਸੋਚਣ ਲਈ ਇੱਕ ਛੋਟੀ ਜਿਹੀ ਚਾਹ ਦੀ ਦੁਕਾਨ ਅੰਦਰ ਵੜ ਜਾਂਦਾ ਹਾਂਚਾਹ ਪੀਦਿਆਂ ਮੈਂ ਬਹੁਤਾ ਨਹੀਂ ਤਾਂ ਅੱਧਾ ਘੰਟਾ ਜਰੂਰ ਬਤੀਤ ਕਰ ਲਿਆ ਹੈਅਜੇ ਵੀ ਬੈਠਾ ਹਾਂ ਅਤੇ ਅਖ਼ਬਾਰ ਦੇਖ ਰਿਹਾ ਹਾਂਬਾਹਰ ਆਇਆ ਤਾਂ ਫਿਲਮਾਂ ਦੇ ਪੋਸਟਰ ਵੇਖਣ ਲੱਗ ਪਿਆਇਹ ਚੀਜ਼ ਹੀ ਅਜਿਹੀ ਹੁੰਦੀ ਹੈ ਕਿ ਆਦਮੀ ਐਵੀਂ ਵੇਖੀ ਜਾਂਦਾ ਹੈਬੇਸ਼ੱਕ ਮੇਰੇ ਲਈ ਇਹ ਨਵੀਂ ਗੱਲ ਨਹੀਂਪਹਿਲਾਂ ਇਹਨਾਂ ਹੀ ਥਾਵਾਂ ਉੱਪਰ ਬਥੇਰੀ ਅਵਾਰਗੀ ਕੀਤੀ ਹੈਮੇਰੇ ਮਨ ਵਿੱਚ ਪਤਾ ਨਹੀਂ ਕਿਧਰੋਂ ਆਇਆ ਕਿ ਸ਼ਾਇਦ ਲੰਘਣ ਵਾਲੇ ਲੋਕ ਮੇਰੇ ਵੱਲ ਵੇਖਕੇ ਹੀ ਹੱਸ ਰਹੇ ਹਨਮੈਂ ਕਾਹਲੀ ਨਾਲ ਉੱਥੋਂ ਤੁਰਿਆ ਇੱਕ ਢਾਬਾ ਨੁਮਾ ਦੁਕਾਨ ਅੰਦਰ ਨਾਸ਼ਤਾ ਕਰਨ ਜਾ ਬੈਠਿਆ

ਕਾਫੀ ਸਮਾਂ ਬਤੀਤ ਹੋ ਗਿਆਸਾਢੇ ਸੱਤ ਵੱਜ ਗਏ ਹਨਜਿਵੇਂ ਕਿਵੇਂ ਨਾਸ਼ਤਾ ਖ਼ਤਮ ਕਰਦਿਆਂ ਮੈਂ ਅੱਠ ਵਜਾ ਦਿੱਤੇ ਅਤੇ ਸਿੱਧਾ ਦਫਤਰ ਵੱਲ ਤੁਰ ਪਿਆ

ਬਹੁਤ ਕੁੱਝ ਖੋਹ ਲਿਆ ਹੈ ਇਸ ਬੀਤੇ ਵਰ੍ਹੇ ਨੇ ਮੇਰੇ ਕੋਲੋਂ

ਵਿਆਹ ਤੋਂ ਦੋ ਮਹੀਨੇ ਬਾਦ ਰਾਵੀ ਦੇ ਪਾਪਾ ਅਚਨਚੇਤ ਹੀ ਦਿਲ ਦੇ ਦੌਰੇ ਨਾਲ ਚੱਲ ਵਸੇਰਾਵੀ ਅਤੇ ਉਸਦੇ ਉਸਨੂੰ ਟਰੰਕ ਕਾਲ ਕਰਕੇ ਬੁਲਾ ਲਿਆਰਾਵੀ ਦੀਆਂ ਭੁੱਬਾਂ ਨਾਲ ਮੇਰੇ ਅੱਥਰੂ ਮੇਰੇ ਹੀ ਗੋਡਿਆਂ ਨੂੰ ਸਮਰਪਿਤ ਹੋ ਗਏਉਸਦੇ ਟੁੱਟਦੇ ਬਣਦੇ ਹਉਕਿਆਂ ਨੇ ਮੇਰੇ ਪੋਟਿਆਂ ਨੂੰ ਮੇਰੇ ਹੀ ਅੱਥਰੂਆਂ ਦੀ ਮਿੱਟੀ ਸਮੇਟਣ ਲਾ ਦਿੱਤਾ

ਰਾਵੀ ਦੇ ਪਾਪਾ ਦੀ ਮਿੱਟੀ ਹੋਰ ਤਿਨਾਂ ਤੋਂ ਇਲਾਵਾ ਮੇਰੇ ਮੋਢਿਆਂ ਉੱਪਰ ਵੀ ਸੀ ਪਰ ਮੈਨੂੰ ਇਉਂ ਜਾਪਦਾ ਰਿਹਾ ਮੋਢਾ ਕਿਸੇ ਦਾ ਵੀ ਹੋਵੇ ਲਾਸ਼ ਮੇਰੀ ਜਾ ਰਹੀ ਹੈ

ਮੈਂ ਪਿੱਛੇ ਨਹੀਂ ਸਾਂ ਵੇਖ ਸਕਦਾ ਪਰ ਮੈਂ ਜਾਣਦਾ ਸੀ ਔਰਤਾਂ ਵਿੱਚ ਰਾਵੀ ਵੀ ਸੀ ਜਿਹੜੀ ਕਿਸੇ ਤੋਂ ਵੀ ਨਹੀਂ ਸੰਭਾਲ਼ੀ ਜਾ ਰਹੀ ਸੀ

ਅੱਧ ਵਿਚਕਾਰ ਜਾਕੇ ਮੈਂਨੂੰ ਸਹਾਰਾ ਦੇਣ ਲਈ ਮੇਰੇ ਕੋਲ ਉਹ ਆਇਆ ਜਿਹੜਾ ਸਾਲ ਪਹਿਲਾਂ ਮੇਰੇ ਸਹਾਰੇ ਦੀ ਗੰਢ ਬਣਾਕੇ ਆਪਣੀਆਂ ਤਲੀਆਂ ਵਿਚਕਾਰ ਘੁੱਟਕੇ ਲੈ ਗਿਆ ਸੀ

ਅੰਤਮ ਅਰਦਾਸ ਵਾਲੇ ਦਿਨ ਤੱਕ ਰਾਵੀ ਆਪਣੇ ਹੀ ਘਰ ਰਹੀ ਪਰ ਮੈਂ ਦੁਬਾਰਾ ਉਸ ਘਰ ਜਾ ਨਹੀਂ ਸਕਿਆ

ਇਹਨਾਂ ਦਿਨਾਂ ਵਿੱਚ ਰਾਵੀ ਦਾ ਸਾਰਾ ਚਿਹਰਾ ਅੱਥਰੂਆਂ ਨੇ ਧੋ ਦਿੱਤਾ

ਮਾਮੀ ਜੀ ਦਾ ਚਿਹਰਾ ਤਾਂ ਜਿਵੇਂ ਆਪਣਾ ਰਹਿ ਹੀ ਨਹੀਂ ਸੀ ਗਿਆ

ਹੋਰ ਦੋ ਚਾਰ ਦਿਨ ਠਹਿਰ ਕੇ ਰਾਵੀ ਜਦੋਂ ਚਲੀ ਗਈ ਤਾਂ ਵਿਹੜੇ ਵਿੱਚ ਬੈਠੇ ਮਾਮੀ ਜੀ ਨੂੰ ਵੇਖਕੇ ਮਹਿਸੂਸ ਹੋਇਆ ਕਿ ਉੱਜੜੇ ਘਰ ਦੀਆਂ ਕੰਧਾਂ ਕਦੋਂ ਅਤੇ ਕਿਨ੍ਹਾਂ ਪਲਾਂ ਵਿੱਚ ਕਿਸੇ ਨੂੰ ਖਾਣ ਨੂੰ ਆਉਂਦੀਆਂ ਨੇ

ਮੈਂ ਸਵੇਰੇ ਦਫਤਰ ਜਾਣ ਵੇਲੇ ਵੀ ਅਤੇ ਸ਼ਾਮੀਂ ਪਰਤਣ ਵੇਲੇ ਵੀ ਥੋੜ੍ਹੇ ਥੋੜ੍ਹੇ ਸਮੇਂ ਲਈ ਮਾਮੀ ਜੀ ਨੂੰ ਮਿਲਕੇ ਜਾਣ ਆਉਣ ਦਾ ਫੈਸਲਾ ਕਰ ਲਿਆ

ਮਾਮੀ ਜੀ ਦੀ ਉਦਾਸੀ ਝੱਲੀ ਨਹੀਂ ਸੀ ਜਾਂਦੀ

ਉਹ ਹੱਸੇ ਤਾਂ ਕੀਹਦੇ ਨਾਲ ? ਲੜੇ ਤਾਂ ਕੀਹਦੇ ਨਾਲ ?

ਮਹੀਨੇ ਦੇ ਕਰੀਬ ਹੋਣ ਵਾਲਾ ਸੀ ਨਾਂ ਰਾਵੀ ਆਈ ਅਤੇ ਨਾ ਹੀ ਉਸਦੀ ਕੋਈ ਚਿੱਠੀਮਾਮੀ ਜੀ ਵਾਰ ਵਾਰ ਮੇਰੇ ਨਾਲ ਇਹ ਗੱਲ ਸਾਂਝੀ ਕਰਦੇ-ਰਾਵੀ ਨੂੰ ਹੁਣ ਤੱਕ ਤਾਂ ਕੁੱਝ ਦਿਨਾਂ ਲਈ ਆਉਲ਼ਣਾ ਹੀ ਚਾਹੀਦਾ ਸੀ, ਨਾਲੇ ਮੈਂ ਪਰਾਹੁਣੇ ਨੂੰ ਵਾਰ-ਵਾਰ ਕਹਿਕੇ ਤੋਰਿਆ ਸੀ

-ਮਾਮੀ ਜੀ ਗੱਲ ਥੋਡੀ ਠੀਕ ਐ ਪਰ ਉਹ ਦਿੱਲੀ ਐਆਦਮੀ ਉੱਥੇ ਆਦਮੀ ਬਣਕੇ ਨਹੀਂ ਮਸ਼ੀਨ ਬਣਕੇ ਜਿਉਂਦੇ ਨੇਕੰਮ ਤੋਂ ਕਿਹੜਾ ਵਿਹਲ ਮਿਲ਼ਦੀ ਐਨਾਲੇ ਹੈ ਕਿਹੜਾ ਨੇੜੇ ਤੇੜੇਤੁਸੀਂ ਫਿਕਰ ਨਾ ਕਰੋ ਅਸੀਂ ਸਾਰੇ ਥੋਡੇ ਕੋਲ ਹੀ ਤਾਂ ਹਾਂ।ਮੈਂ ਮਾਮੀ ਜੀ ਦਾ ਧੀਰਜ ਰਖਾਉਣ ਲਈ ਇਹਨਾਂ ਕੁੱਝ ਗਿਣੇ ਮਿੱਥੇ ਲਫ਼ਜ਼ਾਂ ਦਾ ਸਹਾਰਾ ਲੈਂਦਾ

No comments: