Wednesday, January 7, 2009

ਕਾਂਡ - ਇੱਕ

ਛੋਟੇ ਸ਼ਟੇਸ਼ਨਾਂ ਨੂੰ ਛੱਡਦੀ, ਮੇਨ ਸਟੇਸ਼ਨਾਂ ਉੱਤੇ ਰੁਕਦੀ ਆਪਣੀ ਤੇਜ਼ ਰਫਤਾਰ ਦੀ ਅਧੀਨਗੀ ਹੇਠ ਪੰਜਾਬ ਮੇਲ ਤੁਰੀ ਜਾ ਰਹੀ ਹੈ।

ਫਿਸ਼-ਪਲੇਟਾਂ ਵਾਲੇ ਜੋੜਾਂ ਉਪਰੋਂ ਲੰਘਣ ਵੇਲੇ ਪਹੀਆਂ ਦੀ ਖੜ-ਖੜ ਮੁਸਾਫਰਾਂ ਦੇ ਕੰਨੀ ਪੈ ਰਹੀ ਹੈਕੁੱਝ ਮੁਸਾਫ਼ਰ ਸੁੱਤੇ ਪਏ ਹਨ ਅਤੇ ਕੁੱਝ ਉਂਜ ਹੀ ਲੇਟੇ ਹੋਏ, ਪਰ ਇਸ ਰਿਜ਼ਰਵੇਸ਼ਨ ਵਾਲੇ ਡੱਬੇ ਵਿੱਚ ਬੈਠਾ ਕੋਈ ਵੀ ਨਹੀਂ ਹੈ ਮੈਂ ਆਪਣੀ ਬਰਥ ਉਪਰ ਸਿਰ ਹੇਠਾਂ ਬਾਹਾਂ ਦੇਈ ਪਹੀਆਂ ਦੀ ਖੜ-ਖੜ ਸੁਣ ਰਿਹਾ ਹਾਂਬਾਹਰ ਗੂੜ੍ਹੇ ਹਨੇਰੇ ਦੀ ਸਲਤਨਤ ਕੋਹਾਂ ਤੀਕ ਫੈਲੀ ਹੋਈ ਹੈ ਇਸ ਦਾ ਪਤਾ ਡੱਬੇ ਵਿੱਚ ਜਗਦੀਆਂ ਨਿਊਨ-ਲਾਈਟਾਂ ਜਾਂ ਜੱਲਾਦ ਦੇ ਸਿਰ ਵਾਂਗ ਚਮਕਦੇ ਘੜੀ ਦੇ ਡਾਇਲ ਉਪਰ ਰੀਂਘਦੇ ਇਕ ਦੇ ਟਾਇਮ ਤੋਂ ਲੱਗਦਾ ਹੈ ਦੂਰ ਕਿਤੇ ਮੋਟਰਾਂ ਦੇ ਕੋਠਿਆਂ ਦੀਆਂ ਲਾਈਟਾਂ ਵੀ ਚਮਕਦੀਆਂ ਹੋਣਗੀਆਂਟਾਵੇਂ-ਟੱਲੇ ਟਿੱਬਿਆਂ ਉੱਤੇ ਰੇਤ ਵੀ ਚਮਕਦੀ ਹੋਵੇਗੀ ਜੰਗਲ ਦੀ ਪਗਡੰਡੀ ਵਾਂਗ ਖਾਲ਼ਾਂ ਵਿੱਚ ਵਲ਼-ਵਲ਼ੇਵੇਂ ਪਾਣੀ ਵਗ ਰਿਹਾ ਹੋਵੇਗਾਇਹ ਸਾਰਾ ਕੁੱਝ ਇਸ ਮੌਕੇ ਮਹਿਸੂਸ ਹੀ ਕੀਤਾ ਜਾ ਸਕਦਾ ਹੈ, ਵੇਖਿਆ ਨਹੀਂ

ਮੈਂ ਆਪਣੇ ਉਪਰ ਲਿਆ ਕੰਬਲ ਹੋਰ ਘੁੱਟ ਲੈਂਦਾ ਹਾਂਠੰਡ ਲੱਗਦੀ ਤਾਂ ਨਹੀਂ, ਪਰ ਇਉਂ ਲੱਗਦਾ ਹੈ, ਲੱਗਣ ਜ਼ਰੂਰ ਲੱਗ ਪਵੇਗੀ ਉਂਜ ਅਜੇ ਏਨੀਂ ਗਾੜ੍ਹੀ ਸਰਦੀ ਵੀ ਨਹੀਂ ਕਿ ਕੋਟ-ਸਵੈਟਰ ਪਹਿਨੇ ਜਾ ਸਕਣ, ਪਰ ਮੈਂ ਫਿਰ ਵੀ ਸਵੈਟਰ ਪਾ ਲਿਆ ਸੀ ਅਤੇ ਘਰੋਂ ਤੁਰਨ ਵੇਲੇ ਕੰਬਲ ਵੀ ਨਾਲ ਇਸੇ ਕਰਕੇ ਲੈ ਲਿਆ ਸੀ ਕਿ ਜਿੱਥੇ ਪਹੁੰਚਣਾ ਹੈ, ਉਸ ਸ਼ਹਿਰ ਦਾ ਮੌਸਮ ਪਤਾ ਨਹੀਂ ਕਿਹੋ ਜਿਹਾ ਹੋਵੇਗਾ ਵੈਸੇ ਵੀ ਇਹੋ ਜਿਹੇ ਦਿਨ ਤਾਂ ਆ ਗਏ ਹਨ ਕਿ ਠੰਡ ਨਾ ਲੱਗਣ ਦੇ ਬਾਵਜੂਦ ਵੀ ਕੰਬਲ ਉਪਰ ਲੈਣਾ ਚੰਗਾ ਲੱਗਦਾ ਹੈ

----

ਸਟੇਸ਼ਨਾਂ ਉੱਪਰ ਰੁਕ ਕੇ ਗੱਡੀ ਤੁਰਦੀ ਹੈ ਤਾਂ ਕੋਈ ਪਤਾ ਨਹੀਂ ਲੱਗਦਾ ਕਿ ਕਿਹੜਾ ਸਟੇਸ਼ਨ ਲੰਘ ਗਿਆ ਹੈ,ਕਿਹੜਾ ਨਹੀਂਏਨਾ ਜ਼ਰੂਰ ਪਤਾ ਹੈ ਕਿ ਸਫ਼ਰ ਛੋਟਾ ਹੁੰਦਾ ਜਾ ਰਿਹਾ ਹੈਮੈਂ ਸਵੇਰੇ ਸਾਝਰੇ ਹੀ ਦਿੱਲੀ ਪਹੁੰਚ ਜਾਵਾਂਗਾ ਅਤੇ ਆਪਣੇ ਦਫਤਰ ਦਾ ਕੰਮ ਨਬੇੜ ਕੇ ਛੇਤੀ ਨਾਲ ਵਾਪਸ ਪਰਤ ਪਵਾਂਗਾ, ਪਰ ਨਹੀਂ, ਰਾਵੀ ਨੂੰ ਵੀ ਤਾਂ ਮਿਲ ਕੇ ਆਉਣਾ ਹੈਮੇਰੀ ਨਾਨੀ ਅਤੇ ਰਾਵੀ ਦੀ ਮੰਮੀ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਰਾਵੀ ਨੂੰ ਜ਼ਰੂਰ ਮਿਲ ਕੇ ਆਵਾਂਜੇ ਹੋ ਸਕੇ ਤਾਂ ਕੁੱਝ ਦਿਨਾਂ ਲਈ ਨਾਲ ਹੀ ਲੈ ਆਵਾਂ, ਮਿਲ਼ ਜਾਵੇਗੀ


ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕਰਦਾ ਹਾਂ,ਪਰ ਅੱਖਾਂ ਵਿੱਚ ਨੀਂਦ ਕਿੱਥੇ? ਕਿਸੇ ਚਲਚਿੱਤਰ ਵਾਂਗ ਰਾਵੀ ਹੀ ਅੱਖਾਂ ਅੱਗੋਂ ਘੁੰਮ ਰਹੀ ਹੈਜਿੰਨੀ ਜ਼ੋਰ ਦੀ ਅੱਖਾਂ ਬੰਦ ਕਰਦਾ ਹਾਂ,ਉਹ ਉਨੀਂ ਹੀ ਹੋਰ ਗੂੜ੍ਹੀ ਹੋਕੇ ਮੇਰੇ ਨਜ਼ਦੀਕ ਜਿਹੇ ਆ ਜਾਂਦੀ ਹੈ


ਬਹੁਤ ਹੀ ਸੁਖਾਵਾਂ ਮਾਹੌਲ ਉਸਰ ਗਿਆ ਸੀਮੈਂ ਆਪਣੇ ਦਫਤਰ ਦੇ ਕਰਮਚਾਰੀਆਂ ਵਿੱਚ ਚੰਗੀ ਤਰ੍ਹਾਂ ਰਚ ਮਿਚ ਗਿਆ ਸਾਂਚੇਤਿਆਂ ਉਪਰ ਕੁੱਝ ਵੀ ਭਾਰੂ ਨਹੀਂ ਸੀ ਰਿਹਾਬੱਸ ਜੇ ਕਦੀ-ਕਦਾਈਂ ਕੋਈ ਕਸਕ ਜਿਹੀ ਉਠਦੀ ਤਾਂ ਜਗਜੀਤ ਸਿੰਘ, ਗੁਲਾਮ ਅਲੀ ਦੀਆਂ ਕੈਸਿਟਾਂ ਸੁਣ ਕੇ ਠਰੰਮਾ ਜਿਹਾ ਦੇ ਲੈਂਦਾ ਸਾਂ
----

ਪਹਿਲਾਂ-ਪਹਿਲਾਂ ਇਸੇ ਦਫ਼ਤਰ ਦਾ ਮਾਹੌਲ ਕੌੜਾ ਲੱਗਦਾ ਸੀ, ਪਰ ਹੁਣ ਉਹ ਗੱਲ ਨਹੀਂ ਸੀ ਰਹੀ ਦੋਸਤੀਆਂ ਬਣ ਗਈਆਂ ਸਨਹਰ ਰੋਜ਼ ਹੱਸੀ ਖੇਡੀਦਾ ਸੀਕਦੀ-ਕਦੀ ਪੈਗ ਵੀ ਸਾਂਝੇ ਹੋ ਜਾਂਦੇ ਸਨ ਅਤੇ ਪਹਿਲਾਂ ਤੋਂ ਕਿਤੇ ਜ਼ਿਆਦਾ ਸਾਹਿਤਕ ਕਿਤਾਬਾਂ ਪੜ੍ਹਨ ਵੱਲ ਰੁਚਿਤ ਹੋ ਗਿਆ ਸਾਂਕਦੀ ਵੀ ਇਉਂ ਨਹੀਂ ਸੀ ਲੱਗਿਆ, ਜਿਵੇਂ ਮੇਰਾ ਕੁੱਝ ਖੋ ਗਿਆ ਹੋਵੇ ਕਦੀ ਵੀ ਇਉਂ ਨਹੀਂ ਲੱਗਿਆ,ਕਿ ਮੈਂ ਕਿਸੇ ਦੀ ਤਲਾਸ਼ ਵਿੱਚ ਭਟਕ ਰਿਹਾ ਹੋਵਾਂਹਾਂ! ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਕਦੀ-ਕਦਾਈ ਹੀ ਹੁਣ ਤਾਂ ਕੋਈ ਕਸਕ ਜਿਹੀ ਉਠਦੀ ਸੀ


ਪਹਿਲਾਂ ਤਾਂ ਕਦੇ ਇਹੋ ਜਿਹਾ ਮਾਹੌਲ ਵੀ ਬਣ ਗਿਆ ਸੀ ਕਿ ਮੈਂ ਹਰ ਰੋਜ਼ ਹੀ ਸ਼ਰਾਬ ਪੀਣ ਦਾ ਆਦੀ ਹੋ ਗਿਆ ਸੀਦਫ਼ਤਰ ਆਉਂਦਾ ਤਾਂ ਬੱਸ ਵਕਤ ਪੂਰਾ ਕਰਨ ਲਈ ਹੀ ਨੌਕਰੀ ਜੋ ਕਰਨੀ ਹੋਈ


ਇਹ ਕਿਹੋ ਜਿਹਾ ਮੌਸਮ ਸੀ ਜੋ ਮੇਰੇ ਰਾਸ ਨਾ ਆਇਆ


ਕਿੰਨੀਆਂ ਹੀ ਸੁੱਖਾਂ ਸੁੱਖਣ ਤੋਂ ਬਾਅਦ ਮੇਰੇ ਨਾਨਕੇ ,ਜਾਣੀ ਮੇਰੇ ਸ਼ਹਿਰ ਹੀ ਪੋਸਟਿੰਗ ਹੋਈ ਸੀਆਪਣਾਇਸ ਲਈ ਕਿਹਾ ਹੈ ਕਿ ਮੇਰੇ ਪਿੰਡ ਤੋਂ ਜ਼ਿਆਦਾ ਇਹ ਸ਼ਹਿਰ ਮੇਰਾ ਹਮਸਫ਼ਰ ਰਿਹਾ ਹੈ ਅਤੇ ਹੁਣ ਵੀ ਹੈਮੇਰੇ ਪਿੰਡ ਵਿੱਚ ਮੇਰੀ ਉਨੀ ਵਾਕਫ਼ੀਅਤ ਨਹੀਂ ਜਿੰਨੀ ਇਸ ਸ਼ਹਿਰ ਵਿੱਚ ਹੈਬੱਸ ਇਹ ਵਾਕਫ਼ੀਅਤ ਹੀ ਹੁੰਦੀ ਹੈ ਜਿਸ ਕਰਕੇ ਕਈ ਵਸਤੂਆਂ ਤੁਹਾਨੂੰ ਆਪਣੀਆਂ ਲੱਗਣ ਲੱਗਦੀਆਂ ਹਨਪਰ ਫਿਰ ਵੀ ਇਹ ਕਿਹੋ ਜਿਹਾ ਗਾੜ੍ਹਾਪਣ ਸੀ ਕਿ ਮੈਨੂੰ ਪਤਾ ਨਹੀਂ ਕਿਉਂ ਲੱਗਣ ਲੱਗ ਪਿਆ ਕਿ ਮੈਂ ਏਨੀਆਂ ਵਾਕਫੀਅਤਾਂ ਵਿੱਚ ਵੀ ਇਕੱਲਾ ਹਾਂਜੀਅ ਕਰਦਾ ਸੀ,ਆਪਣੇ ਇਸ ਸ਼ਹਿਰ ਨੂੰ ਛੱਡ ਕੇ ਫਿਰ ਦਿੱਲੀ ਜਾ ਕੇ ਉਹੀ ਪ੍ਰਾਈਵੇਟ ਨੌਕਰੀ ਕਰ ਲਵਾਂਪਰ ਮੈਂ ਅਜਿਹਾ ਕਰ ਨਹੀਂ ਸੀ ਸਕਿਆ ਸੋਚਾਂ ਉਪਰ ਹੀ ਕੁੱਝ ਅਜਿਹੀ ਬੱਦਲ਼ਵਾਈ ਭਾਰੂ ਹੋ ਗਈ ਸੀ ਕਿ ਆਪਣੇ ਆਪ ਨੂੰ ਹੀ ਪਛਾਨਣ ਤੋਂ ਇਨਕਾਰੀ ਸਾਂ
----

ਇਹ ਕਿਹੋ ਜਿਹਾ ਪਾਣੀ ਸੀ ਕੋਲ ਵਗਦਾ ਵੀ ਮੈਨੂੰ ਮਾਰੂਥਲ ਦੀ ਲੀਕ ਲੱਗਣ ਲੱਗ ਪਿਆ ਸੀਮੈਂ ਵਕਤ ਨੂੰ ਫੜਨਾ ਚਾਹਿਆ ਸੀ, ਪਰ ਵਕਤ ਮੈਨੂੰ ਬਹੁਤ ਵੱਡਾ ਧੱਕਾ ਦੇ ਕੇ ਦੂਣੋ-ਦੂਣੀ ਅਗਾਂਹ ਲੰਘ ਗਿਆ ਸੀ


ਮੈਂ ਡਿੱਗ ਪਿਆ ਸਾਂਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਹੁਣ ਮੈਨੂੰ ਮਹਰਮਪੱਟੀ ਕਰਨ ਦੀ ਬਜਾਏ ਗੁਬਾਰਿਆਂ ਦਾ ਤਮਾਸ਼ਾ ਵਿਖਾਇਆ ਜਾ ਰਿਹਾ ਸੀਇਹ ਸਭ ਕੀ ਸੀ? ਇਹ ਕੌਣ ਸਨ? ਮੇਰੇ ਨਾਲ ਹੀ ਨਹੀਂ, ਸ਼ਾਇਦ ਹਰ ਕਿਸੇ ਨਾਲ ਇਵੇਂ ਹੀ ਹੁੰਦਾ ਹੈ


ਦਫਤਰ ਵਿੱਚ ਦੋਸਤੀਆਂ ਦਾ ਘੇਰਾ ਫੈਲਣ ਲੱਗ ਪਿਆਮਾਹੌਲ ਬਹੁਤ ਹੀ ਸੁਖਾਵਾਂ ਹੋ ਗਿਆ ਮੈਂ ਆਪ ਹੈਰਾਨ ਸੀ ,ਕਿ ਮੇਰੇ ਸੁਭਾਅ ਵਿੱਚ ਏਨਾ ਬਦਲਾਅ ਆਇਆ ਕਿਵੇਂ ਕਿ ਹਰ ਕੋਈ ਮੇਰੀ ਦੋਸਤੀ ਨੂੰ ਤਾਂਘਣ ਲੱਗ ਪਿਆ ? ਕੰਮ ਵਿੱਚ ਬਹੁਤ ਜੀਅ ਲੱਗਣ ਲੱਗ ਪਿਆ ਸੀ


ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕਰਦਾ ਹਾਂ ਪਰ ਹਰ ਵੇਲੇ ਇੱਕ ਹੀ ਚਿਹਰਾ ਅੱਖਾਂ ਅੱਗੇ ਆ ਖਲੋਂਦਾ ਹੈ, ਰਾਵੀ……ਰਾਵੀ……!
ਸ਼ਾਮ ਨੂੰ ਰਾਵੀ ਦੀ ਮੰਮੀ ਨਾਨੀ ਕੋਲ ਆਈ ਤਾਂ ਨਾਨੀ ਨੇ ਕਿਹਾ, ‘ਲਾਲੀ ਦਿੱਲੀ ਚੱਲਿਐ ਜੇ ਮਿੰਨੀ ਨੂੰ ਕੋਈ ਸੁਨੇਹਾ ਦੇਣੈ ਤਾਂ।ਇਹ ਗੱਲ ਸੁਣਦਿਆਂ ਹੀ ਮੇਰੇ ਮਨ ਅੰਦਰ ਕਿਸੇ ਅਸਹਿ ਚੀਸ ਨੇ ਜਨਮ ਲੈ ਲਿਆਇਸ ਕਿਹੋ ਜਿਹੇ ਸਫਰ ਉੱਤੇ ਮੈਂ ਜਾਣਾ ਸੀ ਕਿ ਰਾਵੀ ਨੇ ਸਾਰੇ ਰਾਹ ਮੇਰੇ ਨਾਲ ਹੋਣਾ ਸੀ ਪੁਰਾਣੀਆਂ ਬੁੜ੍ਹੀਆਂ, ਉਹਨਾਂ ਨੂੰ ਕੀ ਪਤਾ ਕਿ ਦਿੱਲੀ ਐਨਾ ਛੋਟਾ ਜਿਹਾ ਸ਼ਹਿਰ ਨਹੀਂ ਕਿ ਆਸਾਨੀ ਨਾਲ ਹੀ ਸੁਨੇਹਾ ਦਿੱਤਾ ਜਾ ਸਕੇ ਉਹਨਾਂ ਨੂੰ ਕੀ ਪਤਾ ਮੈਂ ਕਿੱਡੇ ਜ਼ਰੂਰੀ ਕੰਮ ਚੱਲਿਆ ਹਾਂ, ਰਾਵੀ ਨੂੰ ਸੁਨੇਹਾ ਦੇਣ ਦੀ ਵਿਹਲ ਕਿੱਥੇ ? ਪਰ ਉਸ ਦੀ ਮੰਮੀ ਨੂੰ ਵੀ ਮਸਾਂ ਮੌਕਾ ਮਿਲਿਆ ਸੀ ਅਤੇ ਉਸ ਨੇ ਆ ਕੇ ਤੁਰੰਤ ਮੈਨੂੰ ਉਹੀ ਕੁੱਝ ਕਹਿ ਦਿੱਤਾ ਜੋ ਕੁੱਝ ਨਾਨੀ ਨੇ ਉਸ ਨੂੰ ਕਿਹਾ ਸੀ


ਦੋਹਾਂ ਨੇ ਇਹ ਕੀ ਕੀਤਾ ?


ਸ਼ਾਂਤ ਵਗਦੀ ਨਦੀ ਉਪਰ ਡੀਟੀਆਂ ਕਿਉਂ ਮਾਰਨ ਲੱਗ ਪਈਆਂ ?


ਸ਼ਾਮ ਤੋਂ ਹੀ ਇਉਂ ਲੱਗ ਰਿਹਾ ਹੈ,ਦਿੱਲੀ ਪਹੁੰਚ ਵੀ ਸਕਾਂਗਾ ਜਾਂ ਨਹੀਂ ?ਬੱਸ ਇਉਂ ਹੀ ਲੱਗ ਰਿਹਾ ਹੈ ਕਿ ਹੁਣ ਮੈਂ ਕਿਤੇ ਵੀ ਪਹੁੰਚ ਨਹੀਂ ਸਕਣਾ ਰਾਵੀ ਲਈ ਤਾਂ ਮੈਂ ਦਿੱਲੀ ਨੂੰ ਠੋਹਕਰ ਮਾਰ ਕੇ ਆਪਣੇ ਸ਼ਹਿਰ ਆਇਆ ਸੀ


ਹੁਣ ਮੈਂ ਫਿਰ ਦਿੱਲੀ ਜਾ ਰਿਹਾ ਹਾਂਪਰ ਇਹ ਮੇਰੇ ਉਪਰ ਨਿਰਭਰ ਕਰਦਾ ਹੈ ਕਿ ਮਿੰਨੀ ਨੂੰ ਮਿਲ਼ਾਂ ਜਾਂ ਨਾਮੇਰੀ ਪਹਿਲ ਮੇਰੇ ਅਤਿ ਜ਼ਰੂਰੀ ਦਫਤਰੀ ਕੰਮ ਵੱਲ ਹੈ ਪਰ ਇਹ ਪਹਿਲ ਵੀ ਤਦ ਹੀ ਪੂਰੀ ਹੋਵੇਗੀ ਜੇ ਮੈਂ ਸਾਲਮ ਦਾ ਸਾਲਮ ਦਿੱਲੀ ਪਹੁੰਚਾਂਗਾ


ਆਪਣੇ ਸਲੀਪਰ ਉਪਰ ਬੈਠਣ ਦੀ ਕੋਸ਼ਿਸ਼ ਕਰਦਾ ਹਾਂਚੰਗੀ ਤਰ੍ਹਾਂ ਨਾ ਬੈਠੇ ਜਾਣ ਤੇ ਮੈਂ ਫਿਰ ਲੇਟ ਜਾਂਦਾ ਹਾਂ ਉੱਭਲਚਿੱਤੀ ਜਿਹੀ ਲੱਗੀ ਹੋਈ ਹੈ ਇੱਕ ਕਾਹਲ ਹੈ ਜੋ ਕੁੱਝ ਵੀ ਸੋਚਣ ਨਹੀਂ ਦਿੰਦੀ ਅਕਾਰਨ ਹੀ ਸਲੀਪਰ ਤੋਂ ਹੇਠਾਂ ਉੱਤਰ ਆਉਂਦਾ ਹਾਂ ਅਤੇ ਟਾਇਲਟ ਵੱਲ ਚਲਿਆ ਜਾਂਦਾ ਹਾਂਬੂਹਾ ਵੀ ਨਹੀਂ ਖੋਲ੍ਹਦਾ ਕਿ ਮੁੜ ਪੈਂਦਾ ਹਾਂ ਆਪਣੇ ਆਪ ਤੋਂ ਵੀ ਨਹੀਂ ਪੁੱਛ ਸਕਦਾ ਕਿ ਇਹ ਸਭ ਕੀ ਹੋ ਰਿਹਾ ਹੈ? ਕਿਉਂ ਹੋ ਰਿਹਾ ਹੈ?


ਨਾਨੀ ਉੱਪਰ ਵੀ ਹਿਰਖ ਆਉਂਦਾ ਹੈ ਅਤੇ ਰਾਵੀ ਦੀ ਮੰਮੀ ਉੱਪਰ ਵੀਜੋ ਕੁੱਝ ਕਹਿਣਾ ਹੈ ਚਿੱਠੀ ਰਾਹੀਂ ਵੀ ਤਾਂ ਕਿਹਾ ਜਾ ਸਕਦਾ ਹੈ।..ਪਰ ਨਹੀਂ ਮੇਰੇ ਸੀਨੇ ਵਿੱਚ ਕਿਰਚਾਂ ਖੁਭੋਣੀਆਂ ਉਹਨਾਂ ਨੂੰ ਕੁੱਝ ਜ਼ਿਆਦਾ ਹੀ ਚੰਗੀਆਂ ਲੱਗੀਆਂ ਹੋਣਗੀਆਂ


ਆਪਣੀ ਥਾਂ ਉੱਪਰ ਉਹ ਵੀ ਠੀਕ ਸਨ ਪੁੱਤਾਂ ਵਰਗੀ ਇੱਕੋ ਇੱਕ ਤਾਂ ਧੀ ਹੈਮੈਂ ਤਾਂ ਨਾ ਸਹੀ, ਜੇਕਰ ਸ਼ਹਿਰ ਵਿੱਚੋਂ ਹੋਰ ਵੀ ਕਿਸੇ ਜਾਣ ਪਹਿਚਾਣ ਵਾਲੇ ਦੇ ਦਿੱਲੀ ਜਾਣ ਬਾਰੇ ਰਾਵੀ ਦੀ ਮੰਮੀਂ ਨੂੰ ਪਤਾ ਲੱਗਦਾ, ਤਾਂ ਉਹ ਤਾਂ ਉਹਨੂੰ ਵੀ ਸੁਨੇਹਾ ਦੇਣ ਤੱਕ ਜਾਂਦੀਸ਼ਾਮ ਤੋਂ ਹੀ ਇਉਂ ਲੱਗ ਰਿਹਾ ਹੈ ਜਿਵੇਂ ਮੈਂ ਫਿਰ ਥੱਕ ਗਿਆ ਹੋਵਾਂ ਅਤੇ ਥੱਕੇ ਹੋਣ ਦੇ ਬਾਵਜੂਦ ਵੀ ਭੱਜਿਆ ਜਾ ਰਿਹਾ ਹੋਵਾਂ


ਆਪਣੇ ਸਲੀਪਰ ਉੱਪਰ ਫਿਰ ਲੰਮਾ ਪੈ ਜਾਂਦਾ ਹਾਂਨਿਊਨ ਲਾਈਟਾਂ ਮੈਨੂੰ ਮੱਧਮ ਹੋਈਆਂ ਜਾਪਣ ਲੱਗ ਪਈਆਂ ਨੇਉਂਝ ਵੀ ਮੇਰੇ ਤੱਕ ਰੋਸ਼ਨੀ ਆਉਣੋਂ ਹਟ ਗਈ ਹੈਰਾਵੀ ਨੂੰ ਦਿੱਤੇ ਜਾਣ ਵਾਲੇ ਸੁਨੇਹੇ ਨਾਲ ਇਉਂ ਲੱਗਦਾ ਹੈ ਜਿਵੇਂ ਫੇਰ ਤੋਂ ਸਾਲ ਪੁਰਾਣੇ ਮਾਰੂਥਲ ਦੀ ਰੇਤ ਫਿਰ ਤੋਂ ਮੇਰੀਆਂ ਮੁੱਠੀਆਂ ਵਿੱਚ ਆ ਗਈ ਹੋਵੇ

2 comments:

renu said...

mai ajj hi eh novel padya....sab ton pehla ta dhanwad kahangi k isnu online share kita ... te poori story lai eh kahangi k boht khoobsoorti naal har bhaav darshaye gaye ne..rab tuhadi kalam te mehr kare...

renu....

Anonymous said...

ਜਮਾ ਇਕ