Wednesday, January 7, 2009

ਕਾਂਡ - ਨੌਂ

ਦੋ ਮਹੀਨੇ ਗੁਜ਼ਰ ਗਏ ਤਾਂ ਕਿਤੇ ਜਾ ਕੇ ਰਾਵੀ ਦੀ ਚਿੱਠੀ ਆਈਛੋਟੀ ਜਿਹੀ ਸੀਮਤ ਜਿਹੇ ਲਫ਼ਜ਼ਾਂ ਵਿੱਚ,-‘ਮੰਮੀ ਸਤਿ ਸ੍ਰੀ ਅਕਾਲ ਮੈਂ ਆਉਣਾ ਚਾਹੁੰਦੀ ਹੋਈ ਵੀ ਨਹੀਂ ਆ ਸਕੀ ਮੈਨੂੰ ਮੁਆਫ਼ ਕਰ ਦੇਣਾ ਤਹਾਨੂੰ ਪਤਾ ਹੀ ਹੈ ,ਇਹਨਾਂ ਦੇ ਦਫਤਰੀ ਕੰਮ ਕਿਹੋ ਜਿਹੇ ਹਨ ਤੁਸੀਂ ਹੌਂਸਲੇ ਨਾਲ ਰਹਿਣਾ ਹੈ ਮੇਰੀ ਸਤਿ ਸ੍ਰੀ ਅਕਾਲ ਅੰਬੋ ਜੀ ਨੂੰ ਵੀ ਕਹਿਣੀ ਤੇ ਸੱਚ ਹੁਣ ਤਾਂ ਲਾਲੀ ਆਪਣੇ ਸ਼ਹਿਰ ਆ ਗਿਐਅੰਬੋ ਹੋਰੀ ਉਹਦੇ ਵਿਆਹ ਬਾਰੇ ਸੋਚਣ ਲੱਗੇ ਹਨ ਜਾਂ ਨਹੀਂ? ਲਾਲੀ ਨੂੰ ਕਹਿਣਾ ਮੈਨੂੰ ਆਪਣਾ ਵਿਆਹ ਜ਼ਰੂਰ ਦਿਖਾਵੇ ਤੁਹਾਡੀ ਧੀ ……ਰਾਵੀ।

ਮੈਂ ਖ਼ਤ ਪੜ੍ਹ ਕੇ ਸੁੰਨ ਅਤੇ ਖ਼ਾਮੋਸ਼ ਹੋ ਗਿਆ ਮੇਰੇ ਚੇਤਿਆਂ ਵਿੱਚ ਜਿਵੇਂ ਫੇਰ ਕੋਈ ਹਿਲਜੁਲ ਹੋਣ ਲੱਗ ਪਈ

ਮਾਮੀ ਉਵੇਂ ਹੀ ਇੱਕ-ਟੱਕ ਨੀਝ ਲਾਈ ਮੇਰੇ ਹੱਥਾਂ ਵਿੱਚ ਫੜੀ ਚਿੱਠੀ ਵੱਲ ਵੇਖ ਰਹੀ ਸੀ ਨਾ ਮਾਮੀ ਕੁੱਝ ਬੋਲ ਸਕੀ ਨਾ ਹੀ ਮੈਂ

ਖ਼ਾਮੋਸ਼ੀ !

-ਚੰਗਾ ਮਾਮੀ ਜੀ ,ਮੈਂ ਚਲਦਾ ਹਾਂ ਮਾਮੀ ਇੱਕ ਦਮ ਤ੍ਰਭਕੀ ਅਤੇ ਕਾਹਲੀ ਨਾਲ ਅੱਖਾਂ ਸਾਫ ਕਰ ਲਈਆਂ

-ਹਾਂ ਪੁੱਤ, ਜੋ ਹੋਣਾ ਸੀ ਹੋ ਗਿਆ ਜਿਹੇ ਜੇ ਚੰਦਰੀ ਦੇ ਨਸੀਬ ਠੀਕ ਈ ਆਹਦੀ ਐ ਪੁੱਤ ਉਹ ਵੀਤੂੰ ਵੀ ਆਵਦਾ ਵਿਆਹ ਵਿਖਾ ਈ ਦੇ ਉਹਨੂੰ

ਮੈਂ ਕੁੱਝ ਨਾ ਬੋਲਿਆਬੋਲਦਾ ਵੀ ਕੀ ਪਰ ਮੈਨੂੰ ਇਸ ਗੱਲ ਦੀ ਸਮਝ ਨਾਂ ਲੱਗੀ ,ਮਾਮੀ ਕੀ ਬੁਝਾਰਤ ਜਿਹੀ ਪਾ ਗਈ ਹੈ

-ਇਉਂ ਚੁੱਪ ਬੈਠਿਆਂ ਨ੍ਹੀਂ ਸਰਨਾ ਪੁੱਤ ਰਾਵੀ ਦੇ ਪਾਪਾ ਜੀ ਨੇ ਬਥੇਰਾ ਜ਼ੋਰ ਲਾਇਆ ਪਰ ਤੇਰੇ ਪਿਉ ਨੇ ਈ ਪੱਟੀ ਨ੍ਹੀਂ ਬੱਝਣ ਦਿੱਤੀ ਔਹ ਪ੍ਰਦੇਸਾਂ ਵਿੱਚ ਜਾ ਬੈਠੀ ਐ ਮੇਰੀ ਧੀਐਥੇ ਮੇਰੀਆਂ ਅੱਖਾਂ ਦੇ ਸਾਹਵੇਂ ਤਾਂ ਸੀ

-ਐਹੋ ਜੀ ਕੀ ਗੱਲ ਹੋਗੀ ,ਮਾਮੀ ਜੀ ?”

-ਗੱਲ ਕੀ ਹੋਣੀ ਸੀ ਪੁੱਤ ਤੇਰੇ ਨਾਲ ਰਿਸ਼ਤੇ ਦੀ ਗੱਲ ਤੋਰੀ ਸੀ ਮੈਂ ਵੀ ਰਾਵੀ ਦੇ ਪਾਪਾ ਜੀ ਨੂੰ ਕਿਹਾ ਸੀ ਬਈ ਇਹੋ ਜਿਹਾ ਮੁੰਡਾ ਨਹੀਂ ਲੱਭਣਾ ਨਾਲੇ ਕਿੰਨੀ ਦੇਰ ਤੋਂ ਇੱਕ ਦੂਜੇ ਦੇ ਭੇਤੀ ਆਂਤੂੰ ਤਾਂ ਉਦੋਂ ਦਿੱਲੀ ਸੀਤਾਂ ਕਿਤੇ ਜਾ ਕੇ ਉਸਦੇ ਪਾਪਾ ਨੇ ਗੱਲ ਚਲਾਈ ਸਾਰੀ ਗੱਲਬਾਤ ਵਧੀਆਂ ਹੋਗੀ ਪਿੱਛੋਂ ਜਾ ਕੇ ਤੇਰੇ ਪਿਉ ਨੇ ਲੈਣ ਦੇਣ ਦਾ ਰੱਫੜ ਪਾ ਲਿਆ ਮਿੰਨੀ ਦੇ ਪਾਪਾ ਚੁੱਪ ਕਰ ਕੇ ਘਰ ਆ ਗਏ ਮੈਂ ਫੇਰ ਸਮਝਾਇਆ ਕਿ ਇੱਕੋ ਤਾਂ ਧੀ ਐ ,ਫੇਰ ਆਪਾਂ ਕੀਹਨੂੰ ਦੇਣੈਪਹਿਲਾਂ ਤਾਂ ਮੰਨਣ ਨਾ, ਪਰ ਫੇਰ ਤੇਰੇ ਮਾਮਾ ਜੀ ਨੇ ਗੱਲ ਤੋਰੀ।..ਜਿਉਣ ਜੋਗੀ ਉਹ ਤਾਂ ਉਥੇ ਬੈਠੀ ਵੀ ਤੇਰਾ ਐਨਾ ਖ਼ਿਆਲ ਕਰਦੀ ਐ।..ਤੇਰੇ ਪਿਉ ਨੇ ਜੋ ਵੀ ਕਿਹਾ, ਅਸੀਂ ਮੰਨ ਲਿਆ ਪਰ ਫੇਰ ਗੋਤਾਂਤੇ ਉੱਤਰ ਆਏ ਇਹ ਗੱਲ ਪਹਿਲਾਂ ਤਾਂ ਕਿਸੇ ਨੇ ਸੋਚੀ ਈ ਨ੍ਹੀਂ ਸੀ ਮੇਰਾ ਦਿਲ ਧੜਕਿਆ ਪੁੱਤ ਓਦੋਂ ਗੋਤ ਭਿੜਗੇ ਸਾਰੀ ਕੀਤੀ ਕਰਾਈ ਉੱਤੇ ਪਾਣੀ ਫਿਰ ਗਿਆ ਫੇਰ ਤਾਂ ਤੇਰਾ ਪਿਉ ਮੰਨਿਆ ਈ ਨ੍ਹੀਰਾਵੀ ਦੇ ਪਾਪਾ ਜੀ ਵੀ ਏਸ ਗੱਲ ਦੀ ਤੜੀ ਮੰਨਗੇਅਖੇ ਅਸੀਂ ਵੀ ਧੀ ਦੇ ਕੇ ਪੁੱਤ ਲੈਣੈਫੇਰ ਤਾਂ ਉਹਨਾਂ ਨੂੰ ਜਾਣੀ ਅੱਚਵੀ ਜੀ ਲੱਗਗੀ ਬਈ ਹੁਣ ਤਾਂ ਮੁੰਡਾ ਕਦੋਂ ਥਿਆਵੇਦਸਾਂ ਦਿਨਾਂ ਦੇ ਅੰਦਰ ਅੰਦਰ ਬਲਬੀਰ ਸੂੰਹ ਨੂੰ ਭਾਲਕੇ ਸਾਹ ਲਿਆਮਾਵਾਂ ਧੀਆਂ ਦੇ ਪੜਦੇ ਸਾਂਝੇ ਹੁੰਦੇ ਨੇ ਪੁੱਤਜਦੋਂ ਤੇਰੇ ਨਾਲ ਗੱਲ ਨਾਂ ਬਣੀਂ, ਮੈਥੋਂ ਕੁੜੀ ਦਾ ਰੋਣ ਝੱਲਿਆ ਨੀਂ ਗਿਆ..ਡੁੱਬੜੀਂ ਪਹਿਲੀ ਵਾਰ ਤੇਰਾ ਨਾਂਅ ਲੈ-ਲੈ ਕੇ ਰੋਈ.. ..

ਗੱਲ ਏਥੋਂ ਤੱਕ ਬੀਤ ਚੁੱਕੀ ਸੀ ਪਰ ਮੈਨੂੰ ਭੋਰਾ-ਭਰ ਵੀ ਖ਼ਬਰ ਨਹੀਂ ਸੀ ਹੋਈ

ਦੂਰ ਦੇ ਬਾਗਾਂ ਵਿੱਚ ਕਿਹੋ ਜਿਹੀਆਂ ਹਵਾਵਾਂ ਵਗੀਆਂ,ਇਹ ਮੈਨੂੰ ਪਹਿਲੀ ਵੇਰ ਪਤਾ ਲੱਗਾ

ਹੁਣ ਮੈਂ ਜਾਣਿਆ ਸੀ ਕਿ ਰਾਵੀ ਮੇਰੇ ਉੱਪਰ ਆਪਣਾ ਕਿੰਨਾ ਅਧਿਕਾਰ ਸਮਝਦੀ ਸੀਹੁਣ ਪਤਾ ਲੱਗਿਆ ਕਿ ਮਾਸੂਮੀਅਤ ਵੀ ਰੋਣਾ ਜਾਣਦੀ ਹੁੰਦੀ ਐਮਾਸੂਮੀਅਤ ਨੂੰ ਵੀ ਟੁੱਟਣ ਦੇ ਅਰਥ ਪਤਾ ਹੁੰਦੇ ਨੇ

ਮੈਂ ਬਿਨਾ ਕੁੱਝ ਬੋਲੇ,ਬਿਨਾ ਕੁੱਝ ਕਹੇ, ਚੁੱਪ ਚਾਪ ਮਾਮੀ ਕੋਲੋਂ ਉੱਠਕੇ ਆਪਣੇ ਘਰ ਆ ਗਿਆ

ਮਨ ਅੰਦਰ ਇੱਕ ਗੁੱਸਾ ਸੀ,ਇੱਕ ਚਿੜ ਸੀ ਕਿ ਮੇਰੇ ਪਾਪਾ ਜੀ ਵੀ ਇਹੋ ਜਿਹੇ ਵਿਚਾਰਾਂ ਦੇ ਧਾਰਨੀ ਸਨਮੈਂ ਤਾਂ ਉਹਨਾਂ ਬਾਰੇ ਇਹੋ ਜਿਹਾ ਕੁੱਝ ਕਦੇ ਸੋਚਿਆ ਵੀ ਨਹੀਂ ਸੀਮੈਨੂੰ ਨਹੀਂ ਸੀ ਪਤਾ ਕਿ ਉਹ ਏਨੇ ਪੁਰਾਣੇ ਸੰਸਕਾਰਾਂ ਨਾਲ ਏਨਾ ਜ਼ਿਆਦਾ ਜੁੜੇ ਹੋਏ ਸਨਉਹ ਤਾਂ ਮੇਰੀ ਖ਼ੁਸ਼ੀ ਵਾਸਤੇ ਕੁੱਝ ਵੀ ਕਰਨ ਦੀਆਂ ਗੱਲਾਂ ਕਰਦੇ ਹੁੰਦੇ ਸਨ।. . ਪਰ ਹੁਣ ਉਹਨਾਂ ਨੇ ਆਪ ਮੇਰੇ ਚਿਹਰੇ ਦਾ ਹਾਸਾ ਖੋਹ ਲਿਆ ਸੀਹੁਣ ਉਹਨਾਂ ਨੇ ਆਪ ਮੈਨੂੰ ਚੀਣਾ-ਚੀਣਾ ਕੀਤਾ ਸੀਬੱਸ ਜੇ ਕੁੱਝ ਕੀਤਾ ਸੀ ਤਾਂ ਮੇਰੀ ਪਹਿਚਾਣ ਨੂੰ ਬਹੁਤ ਹੀ ਛੋਟਾ ਕਰਕੇ ਆਪਣੀ ਅਹੰ ਨੂੰ ਪੱਠੇ ਪਾਏ ਸਨ

ਜੋ ਮੈਂ ਕਦੇ ਸੋਚੀ ਵੀ ਨਹੀਂ ਸੀ ਉਹ ਤਬਦੀਲੀ ਮੇਰੇ ਅੰਦਰ ਜਨਮ ਲੈਣ ਲੱਗ ਪਈ ਸੀਪਿੰਡ ਜਾਣ ਨੂੰ ਮੇਰਾ ਉੱਕਾ ਹੀ ਮਨ ਕਰਨੋਂ ਹਟ ਗਿਆਹਰ ਵੇਲੇ ਹੀ ਇਉਂ ਲਗਦਾ ਰਹਿੰਦਾ ਕਿ ਮੇਰੇ ਅੰਦਰ ਕੁੱਝ ਸੁਲਘਦਾ ਰਹਿੰਦਾ ਹੈਇੱਕ ਧੂੰਆਂ ਹਰ ਵੇਲੇ ਮੈਨੂੰ ਪਰੇਸ਼ਾਨ ਕਰਦਾਇੱਕ ਫਾਸਲਾ ਸੀ ਜਿਹੜਾ ਮੈਂ ਨਹੀਂ ਬਣਾਉਣਾ ਚਾਹੁੰਦਾ ਸੀ ਪਰ ਉਹ ਬਣ ਵੀ ਗਿਆ ਸੀ ਅਤੇ ਵਧ ਵੀ ਗਿਆ ਸੀ

ਰਾਵੀ ਦੀਆਂ ਕੁੱਝ ਗੱਲਾਂ, ਕੁੱਝ ਹਾਸੇ, ਕੁੱਝ ਸ਼ੋਖੀਆਂ, ਕੁੱਝ ਸ਼ਿਕਵੇ ਵੀ ਯਾਦ ਆਉਂਦੇ ਪਰ ਇਉਂ ਹੀ ਜਿਵੇਂ ਕੋਈ ਪਾਣੀਂ ਉੱਪਰ ਡੀਟੀ ਸੁੱਟਕੇ ਉਸਦਾ ਹਸ਼ਰ ਵੇਖਣ ਲਈ ਰੁਕ ਜਾਂਦਾ ਹੈ

ਦਫਤਰ ਦੇ ਕੰਮ ਦੇ ਬੋਝ ਨੇ ਮੈਥੋਂ ਮੇਰਾ ਉਹ ਸਾਰਾ ਕੁੱਝ ਖੋਹ ਲਿਆ ਜੋ ਮੇਰੀ ਪੂੰਜੀ ਸੀ

ਮੇਰੇ ਵਿਆਹ ਦੀ ਗੱਲ ਘਰਦੇ ਤਾਂ ਕਰਨੀ ਚਾਹੁੰਦੇ ਸਨ ਪਰ ਮੇਰਾ ਰੁੱਖ ਵੇਖਕੇ ਉਹ ਹੀ ਚੁੱਪ ਕਰ ਗਏਇਉਂ ਹੀ ਤਾਂ ਮੇਰੀ ਚੁੱਪ ਜਿਉਂਦੀ ਰਹਿ ਸਕਦੀ ਸੀ

ਕੁੱਝ ਵਕਤ ਜੋ ਦਫ਼ਤਰ ਤੋਂ ਬਾਦ ਮੇਰੇ ਕੋਲ ਹੁੰਦਾ,ਉਹ ਜਾਂ ਤਾਂ ਕਿਤਾਬਾਂ ਪੜ੍ਹਨ ਲਈ ਹੁੰਦਾ ਜਾਂ ਆਪਣੀ ਚੁੱਪ ਨਾਲ ਕੋਈ ਸੰਵਾਦ ਕਰਨ ਲਈ

ਇੱਕ ਉੱਚਾ ਜਿਹਾ ਹਾਰਨ ਵਜਾਉਂਦੀ ਤੇਜ ਸਪੀਡ ਕਾਰ ਐਨ ਮੇਰੇ ਨਾਲ ਖਹਿਕੇ ਸੱਜੇ ਹੱਥ ਇੱਕ ਗੇਟ ਅੰਦਰ ਦਾਖਲ ਹੋ ਗਈਮੈਂ ਝਟਕਿਆ ਜਿਹਾ ਗਿਆਅਤੇ ਆਪਣੇਂ ਖਿਆਲਾਂ ਵਿੱਚੋਂ ਬਾਹਰ ਆ ਗਿਆਆਸੇ ਪਾਸੇ ਦੇਖਿਆ ਤਾਂ ਮੈਂ ਉਸ ਦਫਤਰ ਅੱਗੇ ਖੜ੍ਹਾ ਸੀ ਜਿੱਥੇ ਮੈਂ ਕੰਮ ਜਾਣਾ ਸੀ

ਉਸ ਦਫ਼ਤਰ ਵਿੱਚ ਮੈਨੂੰ ਹਰ ਆਦਮੀ ਸੱਜਰਾ ਸੱਜਰਾ ਲੱਗਿਆ ਸਿਰਫ ਆਪਣੇ ਆਪ ਤੋਂ ਬਿਨਾਂ

ਬਾਰਾਂ ਵਜੇ ਤੱਕ ਮੈਂ ਆਪਣੇ ਸਾਰੇ ਕੰਮਾਂ ਤੋਂ ਵਿਹਲਾ ਹੋਕੇ ਬਾਹਰਲੇ ਗੇਟ ਉੱਤੇ ਆ ਗਿਆਹੁਣ ਜੇ ਕੋਈ ਸਮੱਸਿਆ ਸੀ ਤਾਂ ਬੱਸ ਉਹੀ, ਕਿ ਜਾਂ ਤਾਂ ਜਾਕੇ ਇੱਕ ਵਜੇ ਵਾਲੀ ਗੱਡੀ ਫੜ੍ਹ ਲਵਾਂ ਜਾਂ ਫਿਰ ਰਾਵੀ ਨੂੰ ਮਿਲਣ ਚਲਿਆ ਜਾਵਾਂਨਾਨੀ ਨੂੰ ਤਾਂ ਮੈਂ ਅਗਲੀ ਸਵੇਰੇ ਵਾਪਿਸ ਆਉਣ ਲਈ ਕਿਹਾ ਸੀਜੇ ਮੈਂ ਅੱਜ ਸ਼ਾਮੀ ਹੀ ਵਾਪਿਸ ਪਹੁੰਚ ਗਿਆ ਅਤੇ ਰਾਵੀ ਨੂੰ ਮਿਲ ਕੇ ਆਉਣ ਦਾ ਝੂਠ ਮਾਰਿਆ ਤਾਂ ਫੜਿਆ ਜਾਵਾਂਗਾਦੋ-ਚਿੱਤੀ ਜਿਹੀ ਵਿੱਚ ਖੜ੍ਹਾ ਹੀ ਮੈਂ ਸੱਜੇ ਹੱਥ ਬੱਸ ਸਟਾਪ ਵੱਲ ਤੁਰ ਪਿਆਜਿਥੋਂ ਰਾਵੀ ਦੇ ਘਰ ਨੂੰ ਸਿੱਧੀ ਬੱਸ ਮਿਲ ਜਾਣੀ ਸੀ

No comments: