Wednesday, January 7, 2009

ਕਾਂਡ - ਸੱਤ

ਬਹੁਤੀ ਦੇਰ ਨਹੀਂ ਸੀ ਹੋਈ ਕਿ ਮੈਂ ਨਾਵਲ ਚੱਕ ਨੰਬਰ ਛੱਤੀਅਤੇ ਵਾ ਵਰੋਲਾਪੜ੍ਹੇ ਸਨ ਇੱਕ ਦਿਨ ਤੁਰੇ ਜਾਂਦੇ ਦੇ ਦਿਮਾਗ ਵਿੱਚ ਆਇਆ ਕਿ ਕਿਉਂ ਨਾ ਆਪਣੀ ਵੱਲੋਂ ਇਹ ਦੋਵੇਂ ਨਾਵਲ ਹੀ ਦੇ ਦਿਆਂਜੇ ਸਾਂਭ ਕੇ ਰੱਖੇਗੀ ਤਾਂ ਮੈਂ ਯਾਦ ਤਾਂ ਆਇਆ ਹੀ ਕਰਾਂਗਾ

ਪਹਿਲਾਂ ਨਾਵਲ ਖਰੀਦਿਆ, ਖੋਲ੍ਹਿਆ ਤੇ ਲਿਖ ਦਿੱਤਾ ,-‘ਉਹਨਾਂ ਮੌਸਮਾਂ ਨੂੰ ਮਿਹਣੇ ਵਜੋਂ ਜਿਹੜੇ ਚੁੱਪ ਕਰ ਕੇ ਸਾਡੇ ਵਿਚਕਾਰੋਂ ਗੁਜ਼ਰਦੇ ਰਹੇ ਅਤੇ ਅਸੀਂ ……’

ਦੂਜੇ ਨਾਵਲ ਉੱਤੇ ਸ਼ਾਇਦ ਕੁੱਝ ਇਸ ਤਰ੍ਹਾਂ ਲਿਖਿਆਂ,-‘ਅੱਜ ਦਾ ਦਿਨ ਮੈਂ ਉਸ ਤਿਉਹਾਰ ਵਾਂਗ ਯਾਦ ਰੱਖਾਂਗਾ ਜਿਹੜਾ ਮੈਂ ਕਦੀ ਵੀ ਮਨਾ ਨਹੀਂ ਸਕਣਾਕਿੰਨਾ ਔਖਾ ਹੁੰਦਾ ਹੈ ਇਹੋ ਜਿਹਾ ਕੁੱਝ ਸੋਚਣਾ , ਇਹੋ ਜਿਹਾ ਕੁੱਝ ਜਰਨਾ

ਕਿੰਨਾ ਸੌਖਾ ਹੁੰਦਾ ਹੈ ਕਿ ਇਹ ਸਾਰਾ ਕੁੱਝ ਬੀਤ ਜਾਂਦਾ ਹੈ ,ਕਿਸੇ ਦੀ ਪੀੜ ਦੇ ਕਹਿਕਹੇ ਲਾਉਂਦਾ ਹੋਇਆ

ਹਰ ਕੋਈ ਖੁਸ਼ ਸੀ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਮੇਰੇ ਚਿਹਰੇ ਦਾ ਰੰਗ ਕਿਹੋ ਜਿਹਾ ਸੀ

-ਮਾਮੀ ਜੀ,ਮੈਨੂੰ ਹੋਰ ਤਾਂ ਕੁੱਝ ਖਰੀਦਣਾ ਨਹੀਂ ਆਇਆਮੈਂ ਤਾਂ ਅਹਿ ਦੋ ਕਿਤਾਬਾਂ ਲਿਆਦੀਆਂ ਨੇਰਾਵੀ ਨੂੰ ਦੇ ਦੇਣੀਆਂ। ਰਾਵੀ ਦੀ ਮੰਮੀ ਦੇ ਹੱਥ ਵਿੱਚ ਉਹ ਕਿਤਾਬਾਂ ਫੜਾਉਂਦਿਆਂ ਮੇਰੀਆਂ ਕਿੰਨ੍ਹਾਂ-ਕਿੰਨ੍ਹਾਂ ਲਾਲਸਾਵਾਂ ਦਾ ਸਿਵਾ ਬਲ਼ਿਆ, ਮੇਰੇ ਬਿਨਾਂ ਹੋਰ ਕੌਣ ਜਾਣ ਸਕਦਾ ਸੀ

-ਲੈ ਪੁੱਤ,ਕਿਉਂ ਨੀਂ? ਤੈਨੂੰ ਤਾਂ ਹੁਣ ਵੀ ਪੜ੍ਹਾਈ ਯਾਦ ਆਉਂਦੀ ਐਇਹ ਬੋਲ ਸ਼ਾਇਦ ਖੜ੍ਹੇ ਦੇ ਜਾਂ ਤੁਰੇ ਜਾਂਦੇ ਦੇ ਮੇਰੇ ਕੰਨੀ ਪਏ ਅਤੇ ਮੈਂ ਕੜਾਹੀ ਵਾਲ਼ਿਆਂ ਕੋਲ ਬੈਠਕੇ ਕੰਮ ਕਰਨ ਬੈਠ ਗਿਆ

ਕੀ ਰਾਵੀ ਏਨੀ ਦੂਰ ਜਾ ਚੁੱਕੀ ਹੈ ਕਿ ਮੈਂ ਉਹਦੇ ਕੋਲ ਗਿਫਟ ਦੇਣ ਵੀ ਨਾ ਜਾ ਸਕਿਆ ? .....ਜਾ ਤਾਂ ਸਕਦਾ ਸੀ ਪਰ ਨਾਨੀ ਦੀ ਤਾਕੀਦ ਕਿ ਉਹਨਾਂ ਦੇ ਪਹਿਲੀ- ਦੂਜੀ ਵੇਰ ਆਏ ਰਿਸ਼ਤੇਦਾਰ ਪਤਾ ਨਹੀਂ ਕੀ ਸੋਚਣਗੇ

ਅੰਦਰੋਂ ਮੇਲਣਾਂ ਦੀਆਂ ਵੰਗਾਂ ਦਾ ਛਣਕਾਟਾ ਮੇਰੇ ਕੰਨੀ ਪੈਂਦਾ ਤਾਂ ਮੈਂ ਭੱਠੀ ਕੋਲ ਬੈਠਾ ਹੋਰ ਭੁਰ ਜਾਂਦਾ ਆਪਣੇ ਅੰਦਰੋਂ ਹੁੰਦੀ ਤਿੜ-ਤਿੜ ਮੈਨੂੰ ਆਪ ਨੂੰ ਸੁਣਦੀ

ਅੰਦਰੋਂ ਉੱਚਾ ਹਾਸਾ ਉਠਦਾ ਅਤੇ ਮੇਰੇ ਕੰਨਾਂ ਅੰਦਰ ਆਕੇ ਹੋਰ ਖੌਰੂ ਪਾਉਣ ਲੱਗਦਾ

ਪਰੀਹਿਆਂ ਵਿੱਚੋਂ ਬੇ-ਸ਼ੱਕ ਮੈਂ ਹੀ ਮੁੱਖ ਪਰੀਹਾ ਸਾਂ ,ਪਰ ਮੈਨੂੰ ਹੀ ਪਤਾ ਸੀ ਕਿ ਕੰਮ ਵਿੱਚ ਕਿੰਨਾ ਕੁ ਰੁਝਿਆ ਹਾਂਮਾਮੀ ਜੀ ਨੇ ਸਾਰੀ ਜਿੰਮੇਵਾਰੀ ਹੀ ਮੇਰੇ ਉਪਰ ਹੀ ਪਾ ਦਿੱਤੀ ਸੀਪਰ ਰਾਵੀ ਨੂੰ ਰੋਟੀ ਖੁਆਉਣ ਵੇਲੇ ਉਸਦੀਆਂ ਮਾਸੀ ਦੀਆਂ ਧੀਆਂ ਖਾਸ ਮੇਜ਼ਬਾਨ ਬਣ ਖੜੋਤੀਆਂ ਸਨ

ਕੇਹਾ ਮਜ਼ਾਕ ਸੀ ਕਿ ਮੈਂ ਆਪਣੇ ਹੀ ਸੱਥਰ ਉੱਤੇ ਆਪ ਰੰਗਦਾਰ ਲਿਬਾਸ ਪਹਿਨੀ ਟਹਿਲ ਰਿਹਾ ਸਾਂ

ਬਰਾਤ ਬਹੁਤ ਥੋੜੀ ਆਈ ਸੀ ਨਿੱਜੀ ਤੌਰ ਉੱਤੇ ਮੈਂ ਬੇਸ਼ੱਕ ਕਿਸੇ ਨੂੰ ਵੀ ਨਹੀਂ ਸਾਂ ਜਾਣਦਾ , ਪਰ ਇੱਕ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸਾਂ ਪਿਛਲੇ ਹਫਤੇ ਤੋਂ ਉਹਨੂੰ ਬਹੁਤ ਹੀ ਬੁਰੀ ਤਰਾਂ ਜਾਣਨ ਲੱਗ ਪਿਆ ਸਾਂ। ਉਹੀ ,ਜੀਹਨੇ ਮੇਰੀ ਬਾਦਸ਼ਾਹਤ ਨੂੰ ਡੰਕੇ ਦੀ ਚੋਟ ਨਾਲ ਜਿੱਤਿਆ ਸੀ ਜਿਸ ਨੇ ਮੈਨੂੰ ਇਸ਼ਾਰਾ ਕੀਤੇ ਬਿਨਾਂ ਹੀ ਦੱਸ ਦਿੱਤਾ ਸੀ.. .. ਔਹ ਖੰਡਰ ਤੇਰੇ ਹਿੱਸੇ ਦੇ ਹਨ

ਜੀਹਨੇ ਮੇਰੀ ਹੀ ਸਰਹੱਦ ਅੰਦਰ ਮੈਨੂੰ ਹੀ ਬੇ ਪਨਾਹ ਕਹਿ ਦਿੱਤਾ ਸੀ,ਗੁਲਾਬੀ ਪੱਗੜੀ ਵਾਲੇ ਕਾਲੇ ਧਾੜਵੀ ਨੇ

ਮੈਂ ਭੱਠੀ ਕੋਲ ਬੈਠਾਂ ਰਿਹਾਂ, ਦੂਜੇ ਪਾਸੇ ਸ਼ਗਨ ਹੁੰਦੇ ਰਹੇ

ਉਹ ਜੋ ਲੁੱਟਣ ਆਏ ਸੀ .. .. ਲੁੱਟਕੇ ਬੂਹੇ ਕੋਲ ਖਲੋਅ ਗਏ

ਸੂਰਜ ਬਿਨ ਦਸਤਕ ਦਿੱਤਿਆਂ ਕਾਫ਼ੀ ਢਲ ਗਿਆ ਉਹਨਾਂ ਵੱਲ ਨੂੰ

ਪਤਾ ਨਹੀਂ ਇਹਨਾਂ ਹਉਕਿਆਂ ਵਿੱਚ ਮੈਂ ਜਮ੍ਹਾਂ ਸੀ ਜਾਂ ਮਨਫ਼ੀ ਪਰ ਰਾਵੀ ਦੀਆਂ ਲੇਰਾਂ ਮੇਰਾ ਧੁਰ ਅੰਦਰ ਛਿੱਲ ਗਈਆਂ

ਉਸ ਗੁਲਾਬੀ ਪਗੜੀ ਵਾਲੇ ਅਜਨਬੀ ਦੇ ਬੁੱਲਾਂ ਉੱਤੇ ਮੁਸਕਾਨ ਸੀਪੋਲੇ-ਪੋਲੇ ਪੱਬ ਧਰਦੀ ਰਾਵੀ ਦੇ ਰੋਣ ਵਿੱਚ ਅੰਤਾਂ ਦਾ ਤਰਲਾ ਸੀਦੁਸ਼ਮਣ ਮੁਸਕਾਨ ਦੇ ਸਾਹਵੇਂ ਉਹ ਤਰਲਾ ਮੈਥੋਂ ਸੁਣਿਆ ਨਾ ਗਿਆ ਅਤੇ ਮੈਂ ਕਾਹਲੇ ਕਦਮੀਂ ਆਪਣੇ ਘਰ ਆ ਗਿਆ ਮਤੇ ਮੇਰੀਆਂ ਭਰੀਆਂ ਅੱਖਾਂ ਦਾ ਪਾਣੀ ਉਹਨਾਂ ਦੇ ਸ਼ਗਨਾਂ ਨਾਲ ਰੰਗੇ ਬੂਹੇ ਉੱਪਰ ਨਾ ਡੁੱਲ੍ਹ ਜਾਵੇ

No comments: