Wednesday, January 7, 2009

ਕਾਂਡ - ਛੇ

ਮੌਸਮ ਮੇਰੇ ਲਈ ਸਰਾਪ ਬਣ ਗਿਆ

ਹੋਰ ਅਗਲਾ ਪਲ ਮੈਨੂੰ ਨੋ-ਮੈਨਜ਼-ਲੈਂਡ ਮਹਿਸੂਸ ਹੋਣ ਲੱਗ ਪਿਆਬਾਜ਼ਾਰ, ਬਾਜ਼ਾਰਾਂ ਦੀ ਭੀੜ ,ਭੀੜ ਦਾ ਰੌਲ਼ਾ,ਅਤੇ ਰੌਲ਼ੇ ਦੀ ਆਬਾਦੀ ਮੈਂ ਪਤਾ ਨਹੀਂ ਕਦੋਂ ਪਾਰ ਕੀਤੀ ਹੁਣ ਮੈਂ ਜਿੱਥੇ ਪਹੁੰਚ ਗਿਆ ਸਾਂ ,ਇਹ ਸ਼ਹਿਰ ਦਾ ਉਜੜੇ ਆਲ੍ਹਣੇ ਵਰਗਾ ਰੇਲਵੇ ਸਟੇਸ਼ਨ ਸੀ ਅਤੇ ਇਸ ਸਟੇਸ਼ਨ ਦੇ ਐਨ ਸਿਰੇ ਵਾਲੇ ਬੈਂਚ ਉੱਤੇ ਮੈਂ ਬੈਠਾ ਸੀ ।. . ਇਕੱਲਾ. . ,ਉਦਾਸ. . , ਵੀਰਾਨ. . , ਮਾਯੂਸ . . ਅਤੇ ਪੋਰ-ਪੋਰ ਟੁੱਟਿਆ ਹੋਇਆ

ਰਾਵੀ ਦਾ ਵਿਆਹ ਕਿਧਰੇ ਹੋਰ ਹੋ ਜਾਵੇ ,ਇਹ ਮੇਰੇ ਲਈ ਅਸਹਿ ਸੀ

ਮੈਂ ਉਸ ਨੂੰ ਕੱਢ ਕੇ ਲੈ ਜਾਵਾਂਗਾ ਆਪਣੀ ਇੱਕ ਵੱਖਰੀ ਦੁਨੀਆਂ ਵਸਾਵਾਂਗਾਮੈਨੂੰ ਕੁੱਝ-ਕੁੱਝ ਮਾਣ ਹੋਣ ਲੱਗ ਪਿਆ ਸੀ,ਆਪਣੇ ਹੀ ਅੰਦਰੋਂ ਉਠੀ ਉਸ ਸੋਚ ਉੱਤੇ ਕਿ ਮੇਰੇ ਅੰਦਰ ਮਿਰਜ਼ੇ ਦੀ ਰੂਹ ਜ਼ਰੂਰ ਵਸਦੀ ਹੈ ਮੇਰਾ ਰਾਵੀ ਉੱਤੇ ਪੂਰਨ ਅਧਿਕਾਰ ਹੈ ਉਹ ਹੋਰ ਕਿਸੇ ਨਾਲ ਤਾਂ ਵਿਆਹੀ ਹੀ ਨਹੀਂ ਜਾ ਸਕਦੀ

ਵਕਤ ਸੀ, ਗੁਜ਼ਰ ਰਿਹਾ ਸੀ ਪਰ ਮੈਂ ਅਜੇ ਵੀ ਉਸੇ ਬੈਂਚ ਤੇ ਬੈਠਾ ਸਾਂ ਕੋਈ ਪਤਾ ਨਹੀਂ ਕਿੱਧਰ ਜਾਣਾ ਹੈ ਅਤੇ ਕੀ ਕਰਨਾ ਹੈ

ਇਹ ਘਟਨਾ ਮੇਰੇ ਸਾਹਮਣੇ ਏਨਾ ਵੱਡਾ ਪਹਾੜ ਬਣ ਕੇ ਖਲੋ ਗਈਨਿਰੇ ਪੱਥਰਾਂ ਦਾ, ਤਿੱਖੀਆਂ ਕੰਨੀਆਂ ਵਾਲੇ ਪੱਥਰਾਂ ਦਾ ਪਹਾੜ ਮੈਂ ਇਹ ਪਹਾੜ ਕਿਵੇਂ ਪਾਰ ਕਰਾਂਗਾ? ਅੱਖਾਂ ਸਾਹਵੇ , ਮਨ ਅੰਦਰ, ਇੱਕ ਸੋਚ ਹੀ ਸੋਚ ਸੀ ਕੋਈ ਪਿਛਲੀ ਯਾਦ ਵੀ ਚੇਤਿਆਂ ਵਿੱਚੋਂ ਉੱਭਰ ਨਹੀਂ ਸੀ ਰਹੀ ਕਿ ਪਲ ਦਾ ਪਲ ਸਾਰਾ ਕੁਝ ਹੀ ਮਨ ਵਿੱਚੋਂ ਵਿਸਰ ਜਾਵੇ

ਇਸ ਤੋਂ ਬਾਅਦ ਇਸ ਬਾਰੇ ਨਾਨੀ ਨਾਲ ਕਦੇ ਵੀ ਕੋਈ ਗੱਲ ਨਹੀਂ ਹੋਈ ਜੋ ਕੁੱਝ ਮੈਂ ਸੋਚਿਆ ਸੀ, ਚਾਹੁੰਦਾ ਹੋਇਆ ਵੀ ਉਸ ਤੋਂ ਕੰਨੀ ਕਤਰਾ ਰਿਹਾ ਸੀ ਹੁਣ ਨੂੰ ਤਾਂ ਰਾਵੀ ਨੂੰ ਲੈਕੇ ਕਿਸੇ ਨਾ ਕਿਸੇ ਪਾਸੇ ਨਿਕਲ ਜਾਣਾ ਚਾਹੀਦਾ ਸੀ ਹੁਣ ਨੂੰ ਤਾਂ ਇਹ ਗੱਲ ਮੁਹੱਲੇ ਵਿੱਚ ,ਸ਼ਹਿਰ ਵਿੱਚ ਪੂਰੀ ਚਰਚਾ ਦਾ ਵਿਸ਼ਾ ਬਣ ਕੇ ਠੰਡੀ ਪੈ ਜਾਣੀ ਚਾਹੀਦੀ ਸੀ ਹੁਣ ਨੂੰ ਤਾਂ ਮੈਨੂੰ ਅਤੇ ਰਾਵੀ ਨੂੰ ਵਰਤਮਾਨ ਵਿੱਚ ਐਨਾ ਸਮੋ ਜਾਣਾ ਚਾਹੀਦਾ ਸੀ ਕਿ ਬੀਤੇ ਦੀ ਕੋਈ ਵੀ ਘਟਨਾ ਜਿਊਂਦੀ ਨਾ ਰਹਿੰਦੀ

ਇਹ ਕੀ ,ਅਜਿਹਾ ਤਾਂ ਮੈਂ ਕੁੱਝ ਵੀ ਨਹੀਂ ਕਰ ਸਕਿਆ

ਨਵੇਂ ਦਫਤਰ ਵਿੱਚ ਜੁਆਇਨ ਕਰਕੇ ਮੈਂ ਰੁਟੀਨ ਮੁਤਾਬਿਕ ਜਾਣ ਲੱਗ ਪਿਆ ਸੀਉਪਰਲਾ ਸਾਰਾ ਕੁੱਝ ਸੋਚਦਾ ਮੈਂ ਰਾਵੀ ਦੇ ਘਰ ਇੱਕ ਵੇਰ ਵੀ ਨਾ ਗਿਆ ਅਤੇ ਨਾ ਹੀ ਉਹ ਸਾਡੇ ਘਰ ਆਈ

ਏਨਾ ਸਾਰਾ ਜ਼ਬਤਅੱਖਾਂ ਸਾਹਵੇ ਖੜੋਤੇ ਪਹਾੜ ਜਿੱਡਾ ਜ਼ਬਤ ਮੈਂ ਵੀ ਜਰ ਲਿਆ ਅਤੇ ਰਾਵੀ ਨੇ ਵੀ ਕਿਵੇਂ ? ਸਭ ਕੁੱਝ ਸਮਝ ਤੋਂ ਬਾਹਰ ਸੀਖੈਰ! ਮੇਰੇ ਨਾਲ ਤਾਂ ਨਹੀਂ, ਨਾਨੀ ਨਾਲ ਤਾਂ ਉਹ ਏਨੀਆਂ ਗੱਲਾਂ ਮਾਰਦੀ ਹੁੰਦੀ ਸੀ ਇਸ ਘਾਟੇ ਨੂੰ ਉਹ ਕਿਵੇਂ ਪੂਰਾ ਕਰੇਗੀ ਰਾਵੀ ਦਾ ਤਾਂ ਮੈਨੂੰ ਪਤਾ ਨਹੀਂ,ਪਰ ਮੈਂ ਇਹ ਘਾਟ ਜ਼ਰੂਰ ਮਹਿਸੂਸਦਾ ਸੀ ਅੱਗੇ ਹਰ ਰੋਜ਼ ਸਵੇਰੇ-ਸ਼ਾਮ ਉਹਨਾਂ ਦੇ ਘਰ ਜਾਂਦਾ ਸੀ ਮਾਮੀ (ਰਾਵੀ ਦੀ ਮੰਮੀ ਨੂੰ ਮੈਂ ਮਾਮੀ ਕਹਿੰਦਾ ਸੀ ) ਤੋਂ ਕਦੀ ਮੈਂ ਸੇਵੀਆਂ ਖਾਂਦਾ ਹੁੰਦਾ ਸੀ ਅਤੇ ਕਦੇ ਆਲੂ ਗੋਭੀ ਵਾਲੇ ਪਰਾਉਂਠੇ ਮਾਮੀ ਅੰਤਾਂ ਦੀ ਖ਼ੁਸ਼ ਹੁੰਦੀ ਅਤੇ ਰਾਵੀ ਜਦੋਂ ਪਾਸੇ ਮੂੰਹ ਕਰਕੇ ਹੱਸਦੀ ਹੁੰਦੀ ਤਾਂ ਮੇਰੇ ਮਨ ਵਿੱਚ ਏਨੀਆਂ ਕੁਤਕੁਤੀਆਂ ਉਠਦੀਆਂ ਹੁੰਦੀਆਂ ਸਨ ਕਿ ਕੁੱਝ ਵਾਰਨ ਨੂੰ ਦਿਲ ਕਰ ਆਉਂਦਾ ਸੀ

ਵਿਆਹ ਤੋਂ ਤਿੰਨ ਚਾਰ ਦਿਨ ਪਹਿਲਾਂ ਨਾਨੀ ਵਾਰ-ਵਾਰ ਮੈਨੂੰ ਇਹ ਪੁੱਛਦੀ ਰਹੀ ਕਿ ਮੈਂ ਰਾਵੀ ਨੂੰ ਕੀ ਤੋਹਫਾ ਦੇਵਾਂਗਾਕੀ ਦੇਈਦਾ ਹੈ ਤੋਹਫੇ ਵਜੋਂ. .ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀਮੈਂ ਬਿਨਾਂ ਸੋਚਿਆਂ ਹੀ ਆਖ ਦਿੱਤਾ ਦੇਖੀ ਜਾਊਗੀ

ਮੈਂ ਸ਼ਾਇਦ ਜਾਣ ਗਿਆ ਸੀ ਕਿ ਨਾਨੀ ਸਾਰੀ ਕਹਾਣੀ ਸਮਝ ਚੁੱਕੀ ਹੈ ਪਰ ਫਿਰ ਵੀ ਮੈਂ ਅਜਿਹੀ ਕੋਈ ਗੱਲ ਨਾ ਕੀਤੀ ਜਿਸ ਤੋਂ ਉਹ ਚੰਗੀ ਤਰ੍ਹਾਂ ਜਾਣ ਸਕੇ ਕਿ ਮੈਂ ਰਾਵੀ ਦੇ ਵਿਆਹ ਬਾਰੇ ਜਾਣਕੇ ਉਦਾਸ ਹਾਂਘਰੋਂ ਪੈਰ ਤਾਂ ਉੱਠਦੇ ਸਨ ਉਸਦੇ ਘਰ ਜਾਣ ਲਈ ਹੀ ਪਰ ਮੈਂ ਤਾਂ ਸਿੱਧਾ ਹੀ ਲੰਘ ਜਾਂਦਾ ਸੀ ਮੇਰਾ ਮਿਰਜ਼ਾ ਮਨ ਕਿੱਧਰ ਰੂਪੋਸ਼ ਹੋ ਗਿਆ ਸੀ ?

‘-ਐਂ ਕਰੀਂ ਫੇਰ ਸਾੜ੍ਹੀ ਲੈਦੀਂਜੇ ਸਾੜ੍ਹੀ ਨੀ ਲੈਣੀ ,ਫੇਰ ਸੂਟ ਲਿਆ ਦੀ,’ ਨਾਨੀ ਦੀ ਲਾਲਸਾ ਸੀ ਕਿ ਮੈਂ ਰਾਵੀ ਨੂੰ ਵਧੀਆ ਤੋਂ ਵਧੀਆ ਗਿਫ਼ਟ ਦੇਵਾਂ ਪਰ ਮੈਂ ਜਾਣਦਾ ਸੀ, ਉਹ ਪਹਿਨ ਤਾਂ ਲਵੇਗੀ ,ਪਰ ..ਮੇਰੀ ਲਾਸ਼ ਨੂੰ ਕਦੋਂ ਕੁ ਤੀਕ ……?

-ਸਾੜ੍ਹੀ ਜਾਂ ਸੂਟ ਮੈਨੂੰ ਖਰੀਦਣਾ ਤਾਂ ਆਉਂਦਾ ਨ੍ਹੀਂ,’ਮੈਂ ਨਾਨੀ ਦੀ ਗੱਲ ਦਾ ਰੁੱਖਾ ਜਿਹਾ ਜਵਾਬ ਦਿੰਦਾ ਨਾਲੇ ਮੈਨੂੰ ਪਤਾ ਸੀ ,ਜੇ ਰਾਵੀ ਦਾ ਵਿਆਹ ਨਾ ਹੁੰਦਾ ਅਤੇ ਉਸਨੇ ਕਦੇ ਹੱਸਦੀ ਨੇ ਹੀ ਮੈਨੂੰ ਸੂਟ ਲਿਆਉਣ ਲਈ ਕਿਹਾ ਹੁੰਦਾ ,ਫੇਰ ਦੇਖਦੀ ਕਿ ਮੈਂ ਕੀ ਪੇਸ਼ ਕਰਦਾ ਹਾਂ

-ਨਾ ਫੇਰ ਤੂੰ ਈ ਦੱਸ ਦੇ,ਤੂੰ ਕੀ ਦੇਵੇਗਾ,’ਨਾਨੀ ਪੂਰੇ ਅਤੇ ਭਰੇ ਜੁਆਬ ਦੀ ਉਡੀਕ ਵਿੱਚ ਰਹਿੰਦੀ

-ਦੇਖੀ ਜਾਊ, ਮੌਕਾ ਦੇਖੂੰ, ਜਿਹੜਾ ਕੁੱਝ ਚੰਗਾ ਲੱਗਿਆਂ, ਲਿਆ ਦੂੰ ਬੇਬੇਮੈਂ ਗੱਲ ਤੋਂ ਪਿੱਛਾ ਜਾ ਛਡਾਉਣ ਦੇ ਰੌਂਅ ਵਿੱਚ ਬੋਲਦਾ ਅਤੇ ਬਾਜ਼ਾਰ ਵੱਲ ਨੂੰ ਤੁਰ ਪੈਂਦਾ

No comments: