Wednesday, January 7, 2009

ਕਾਂਡ - ਦਸ (ਆਖਰੀ)

ਤੀਮਾਰਪੁਰ ਪਹੁੰਚਦਿਆਂ ਮੈਂ ਮਕਾਨਾਂ ਦੇ ਨੰਬਰ ਗਿਣਨੇ ਸ਼ੁਰੂ ਕਰ ਦਿੱਤੇਪਤਾ ਨਹੀਂ ਕਿਉਂ, ਹਰ ਇੱਕ ਨੰਬਰ ਪੜ੍ਹਦਿਆਂ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਡਰ ਰਿਹਾ ਹੋਵਾਂਮੇਰੀ ਤੋਰ ਵਿੱਚ ਵੀ ਕੋਈ ਕਾਹਲੀ ਨਹੀਂ ਸੀ

ਮੈਨੂੰ ਜਾਪ ਰਿਹਾ ਸੀ ਜਿਵੇਂ ਮੈਂ ਰਾਵੀ ਦੇ ਘਰ ਤੱਕ ਪਹੁੰਚ ਹੀ ਨਹੀਂ ਸਕਾਂਗਾਬੱਸ ਫਿਰਦਾ-ਫਿਰਦਾ ਏਵੇਂ ਹੀ ਘੁੰਮ-ਘੁਮਾ ਕੇ ਏਥੋਂ ਰੇਲਵੇ ਸਟੇਸ਼ਨ ਵਾਪਿਸ ਚਲਿਆ ਜਾਵਾਂਗਾ

ਰਾਵੀ ਦਾ ਮਕਾਨ ਮੇਰੇ ਸਾਹਮਣੇ ਸੀਮੈਂ ਆਪਣਾ ਪਰਸ ਕੱਢਕੇ ਉਸ ਵਿੱਚ ਲਿਖਕੇ ਪਾਇਆ ਪਤਾ ਉਸ ਨਾਲ ਮਿਲਾ ਲਿਆਅਤੇ ਯਕੀਨ ਕਰਕੇ ਬੈੱਲ ਦਬਾ ਦਿੱਤੀ

ਬੂਹਾ ਖੁਲ੍ਹਿਆ ਤਾਂ ਰਾਵੀ ਮੇਰੇ ਸਾਹਮਣੇ ਸੀ।. . . ਮੇਰੇ ਮੂਹੋਂ ਇੱਕ ਵੀ ਲਫ਼ਜ਼ ਨਾ ਨਿਕਲਿਆਅਹਿੱਲ ਮੈਂ ਸੀ ਅਤੇ ਮੇਰਾ ਵਰਤਮਾਨ ਸੀਰਸਮੀਂ ਤੌਰ ਉੱਤੇ ਵੀ ਮੇਰੇ ਸ਼ਬਦ ਪਤਾ ਨਹੀਂ ਕਿੱਧਰ ਗੁਆਚ ਗਏ ਸਨ

ਰਾਵੀ ਮੇਰੇ ਵੱਲ ਲਗਾਤਾਰ ਟਿਕਟਿਕੀ ਲਾਈ ਵੇਖ ਰਹੀ ਸੀਇੰਝ ਜਿਵੇਂ ਕੋਈ ਕਿਸੇ ਨੂੰ ਜਾਣਦਾ ਨਹੀਂ ਹੁੰਦਾ ਅਤੇ ਬਿਨਾਂ ਬੋਲਿਆਂ ਹੀ ਸੁਆਲ ਕਰਦਾ ਹੈਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਇਹਨਾਂ ਪਲਾਂ ਨੂੰ ਕਿਵੇਂ ਮਹਿਸੂਸ ਕਰ ਰਹੀ ਹੈ

-ਆਉ,ਅੰਦਰ ਲੰਘ ਆਉ ਨਾਂ ?’ ਥੋੜ੍ਹੀ ਦੇਰ ਬਾਦ ਉਹ ਬੋਲੀਉਹੀ ਸਲੀਕਾ,ਉਹੀ ਮਾਸੂਮੀਅਤ

-ਥੈਂਕ ਯੂਤੇ ਮੈਂ ਰਾਵੀ ਨਾਲ਼ ਹੋ ਤੁਰਿਆ

ਛੋਟਾ ਜਿਹਾ ਵਿਹੜਾ ਸੀ ਜਿਸ ਵਿੱਚ ਦੋ ਕੁਰਸੀਆਂ ਅਤੇ ਵਿਚਕਾਰ ਛੋਟਾ ਜਿਹਾ ਮੇਜ਼ ਪਿਆ ਸੀ ਅਤੇ ਪਰ੍ਹਾਂ ਕੰਧ ਕੋਲ ਡਹੇ ਹੋਏ ਮੰਜੇ ਉੱਪਰ ਕੁੱਝ ਕੱਪੜੇ ਖਿੱਲਰੇ ਪਏ ਸਨਸ਼ਾਇਦ ਉਹ ਇਹਨਾਂ ਦੀਆਂ ਤਹਿਆਂ ਲਾਉਂਦੀ ਲਾਉਂਦੀ ਹੀ ਬੂਹਾ ਖੋਲ੍ਹਣ ਆਈ ਸੀਘਰ ਅੰਦਰ ਹੋਰ ਕੋਈ ਨਹੀਂ ਸੀਘਰ ਦੇ ਹੋਰ ਸਮਾਨ ਉੱਪਰ ਨਜ਼ਰ ਮਾਰਦਿਆਂ ਇਹ ਅੰਦਾਜ਼ਾ ਮੈਂ ਆਉਂਦੇ ਨੇ ਲਾ ਲਿਆ ਸੀ ਕਿ ਉਹ ਘਰਦਿਆਂ ਤੋਂ ਵੱਖਰੇ ਹੋਕੇ ਇਕੱਲੇ ਹੀ ਇਸ ਮਕਾਨ ਵਿੱਚ ਰਹਿ ਰਹੇ ਹਨ

-ਤੁਸੀਂ ਬੈਠੋ ਮੈਂ ਚਾਹ ਬਣਾਕੇ ਲਿਆਉਂਦੀ ਆਂ।ਕਹਿਕੇ ਉਹ ਅੰਦਰ ਵੱਲ ਵਧੀਮੈਥੋਂ ਇੱਕ ਵਾਰ ਵੀ ਨਾਂਹ ਨਹੀਂ ਕਿਹਾ ਗਿਆ ਅਤੇ ਮੈਂ ਉੱਥੇ ਪਈ ਕੁਰਸੀ ਉੱਪਰ ਬੈਠ ਗਿਆ

ਗਰਮ-ਗਰਮ ਚਾਹ ਮੇਜ਼ ਉੱਤੇ ਰੱਖਕੇ ਰਾਵੀ ਮੇਰੇ ਸਾਹਮਣੇ ਬੈਠ ਗਈਦੋਹਾਂ ਕੱਪਾਂ ਵਿੱਚੋਂ ਸ਼ਾਇਦ ਮੇਰੇ ਅਤੇ ਉਸਦੇ ਨਸੀਬਾਂ ਦੀ ਭਾਫ਼ ਉੱਠ ਰਹੀ ਸੀ

ਅਜੇ ਤੀਕਰ ਖ਼ਾਮੋਸ਼ੀ ਦਾ ਹੀ ਰਾਜ ਸੀ

-ਅੱਜ ਕਿਵੇਂ ਦਿਲ ਕਰ ਆਇਆ ਆਉਣ ਨੂੰ ?’ ਖਾਮੋਸ਼ੀ ਤੋੜਦੀ ਉਹ ਪਤਾ ਨਹੀਂ ਕਿਥੋਂ ਬੋਲੀ ਸੀ

-ਮਾਮੀ ਜੀ ਨੇ ਮਿਲਣ ਲਈ ਕਿਹਾ ਸੀ, ਵੈਸੇ ਤਾਂ ਮੈਂ ਆਪਣੇ ਆਫੀਸ਼ੀਅਲ ਕੰਮ ਆਇਆ ਸੀਮੈਨੂੰ ਨਹੀਂ ਸੀ ਪਤਾ ਉਸਦੀ ਗੱਲ ਦਾ ਇਹੋ ਜੁਆਬ ਬਣਦਾ ਸੀ ਜਾਂ ਕੋਈ ਹੋਰ

-ਇਹਦਾ ਮਤਲਬ ਆਪਣੇ-ਆਪ ਨਈਂ ਮਿਲਣ ਆਏ

ਇਸ ਗੱਲ ਦਾ ਮੈਂ ਕੀ ਜੁਆਬ ਦਿੰਦਾਉਹ ਸੱਚ ਬੋਲ ਰਹੀ ਸੀਮੈਂ ਜੋ ਸੱਚ ਬੋਲ ਬੈਠਾ ਸੀ ਉਸੇ ਨੂੰ ਜੇਕਰ ਝੂਠ ਬਣਾਕੇ ਪੇਸ਼ ਕਰਦਾ ਤਾਂ ਵਧੀਆ ਗੱਲ ਸੀ

-ਇੱਕ ਗੱਲ ਦੱਸੋ ਲਾਲੀ ਹੁਣ ਤੁਸੀਂ ਮੈਰਿਜ ਕਿਉਂ ਨਈਂ ਕਰਵਾਉਂਦੇ?’

ਰਾਵੀ ਨੇ ਪਤਾ ਨਹੀਂ ਕਿਉਂ ਅਚਨਚੇਤ ਪਹਿਲੀ ਗੱਲ ਤੋਂ ਪਰਦਾ ਕਰ ਲਿਆ ਸੀ ਅਤੇ ਹੋਰ ਹੀ ਕਿਸੇ ਜ਼ਮੀਨ ਉੱਪਰ ਉੱਤਰ ਆਈ ਸੀ

ਮੈਂ ਪਹਿਲਾਂ ਵਾਂਗ ਫਿਰ ਚੁੱਪ ਹੋ ਗਿਆ ਸੀ, ਭਲਾ ਕੀ ਜੁਆਬ ਦਿੰਦਾ ਉਸਨੂੰ

-ਅੰਬੋ ਦੀ ਉਮਰ ਕਿੰਨੀ ਹੋਗੀ ਉਸਦਿਆਂ ਦੁੱਖਾਂ ਤਕਲੀਫਾਂ ਦੀ ਕੋਈ ਫਿ਼ਕਰ ਨੀਂ?’

-ਰਾਵੀ ਤੇਰਾ ਇਸ ਸਭ ਕਾਸੇ ਨਾਲ ਕੋਈ ਵਾਸਤਾ ਨੀਂ।ਇਹ ਮੈਂ ਨਹੀਂ ਜਿਵੇਂ ਕੋਈ ਹੋਰ ਹੀ ਬੋਲਿਆ ਹੋਵੇ

-ਹੈ ਕਿਉਂ ਨੀਂ? ਵਾਸਤਾ ਹੈਇਸੇ ਵਾਸਤੇ ਤਾਂ ਮੈਂ ਮੰਮੀਂ ਨੂੰ ਚਿੱਠੀ ਵਿੱਚ ਲਿਖਿਆ ਸੀਲਿਖਣਾ ਥੋਨੂੰ ਵੀ ਸੀ ਪਰ ਲਿਖ ਨਈਂ ਸਕੀ ਪਤਾ ਨਈਂ ਕਿਉਂ। ਉਹ ਬਹੁਤ ਹੀ ਦ੍ਰਿੜਤਾ ਨਾਲ ਮੇਰੇ ਵੱਲ ਵੇਖ ਰਹੀ ਸੀ

ਮੈਂ ਫਿਰ ਖ਼ਾਮੋਸ਼ ਰਿਹਾ

ਉਹ ਵੀ ਖ਼ਾਮੋਸ਼ ਸੀ, ਬੱਸ ਜੇ ਕੁੱਝ ਸੁਣ ਰਿਹਾ ਸੀ ਚਾਹ ਦੀਆਂ ਚੁਸਕੀਆਂ ਦੀ ਆਵਾਜ਼

-ਮੇਰੇ ਤਾਂ ਨਸੀਬਾਂ ਵਿੱਚ ਲਿਖਿਆ ਹੀ ਇਹੋ ਕੁੱਝ ਸੀ, ਤੂੰ ਕਿਉਂ ਹੁਣ ਆਪਣੇ-ਆਪ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਐਂ।ਉਸਦੇ ਅੰਦਰੋਂ ਜਾਗੇ ਹੌਕੇ ਵਿੱਚ ਤੂੰਦੇ ਸੰਬੋਧਨ ਨੇ ਪਹਿਲਾਂ ਵਾਲੀ ਅਪਣੱਤ ਪੈਦਾ ਕਰ ਦਿੱਤੀ ਸੀ

-ਨਸੀਬਾਂ ਦੀ ਕੀ ਗੱਲ ਹੁੰਦੀ ਐ ,ਕੀ ਨਹੀਂ ਸੀ ਹੋ ਸਕਦਾਮੈਨੂੰ ਜਾਪਿਆ ਜਿਵੇਂ ਉਹਦਿਆਂ ਸਵਾਲਾਂ ਦਾ ਜੁਆਬ ਦੇਣਾ ਲਾਜ਼ਮੀ ਹੋ ਗਿਆ ਸੀ

-ਮੈਂ ਤਾਂ ਭਲਾ ਕੁੜੀ ਸੀ,ਨਹੀਂ ਕੁੱਝ ਕਰ ਸਕੀਤੂੰ ਤਾਂ ਕੁੱਝ ਕਰ ਈ ਸਕਦਾ ਸੀ।ਇਸ ਵਾਰ ਤਰਲੇ ਦੇ ਨਾਲ ਨਾਲ ਮਿਹਣਾ ਵੀ ਸ਼ਾਮਿਲ ਸੀਜਿਹੜਾ ਮੇਰੇ ਧੁਰ ਅੰਦਰ ਲਹਿ ਗਿਆ

-ਨਹੀਂ ਰਾਵੀ,ਅਸਲ ਵਿੱਚ ਮੈਨੂੰ ਘਰ ਆਉਣ ਉੱਤੇ ਮਸਾਂ ਹਫ਼ਤਾ ਪਹਿਲਾਂ ਹੀ ਪਤਾ ਲੱਗਿਆ।. . ਇਹ ਕੀ ਸੀ, ਜੋ ਮੈਂ ਬੋਲਿਆ ਸੀ।. . ਬੇਬਸੀ ਜਾਂ ਨਿਪੁੰਸਕਤਾ?

-ਹਫ਼ਤਾ ਪਹਿਲਾਂ. . ਵਾਹ! ਉਹ ਵੀ ਹੁੰਦੇ ਨੇ ਜਿਹਨਾਂ ਨੂੰ ਦਿਨ ਦੇ ਦਿਨ ਪਤਾ ਲਗਦੈ ਅਤੇ ਕੁੱਛ ਦਾ ਕੁੱਛ ਕਰਕੇ ਵਿਖਾ ਦਿੰਦੇ ਨੇਲੋਕ ਦਸਾਂ ਦਿਨਾਂ ਵਿੱਚ ਦੁਨੀਆਂ ਹਿਲਾਉਂਣ ਦੀ ਗੱਲ ਕਰਦੇ ਨੇ ਤੇ ਤੂੰ ਹਫਤੇ ਵਿੱਚ ਇਹ ਛੋਟਾ ਜਿਹਾ ਕੰਮ ਨਾ ਕਰ ਸਕਿਆ।ਉਸਦੇ ਬੋਲਾਂ ਵਿੱਚ ਅੰਤਾਂ ਦਾ ਗੁੱਸਾ ਸੀਅੱਜ ਤੋਂ ਪਹਿਲਾਂ ਮੈਂ ਇਹ ਚਿਹਰਾ ਕਦੇ ਵੀ ਸੁਰਖ਼ ਹੋਇਆ ਨਹੀਂ ਸੀ ਵੇਖਿਆਰਾਵੀ ਏਨੀ ਸਿਆਣੀ ਵੀ ਹੋ ਸਕਦੀ ਐ ਇਹ ਮੈਂ ਕਦੇ ਵੀ ਨਹੀਂ ਸੀ ਸੋਚਿਆ

-ਨਹੀਂ ਰਾਵੀ ਮੈਂ ਕਰਦਾ ਵੀ ਕੀ.. ..ਇਹ ਸਾਰਾ ਕੁੱਝ ਜੋ ਸਾਡੇ ਦਰਮਿਆਨ ਫਾਸਲਾ ਬਣਕੇ ਆ ਖੜਿਐ, ਇੱਕ ਦੂਰੀ ਬਣ ਗਈ ਐ,ਇਸ ਸਭ ਕਾਸੇ ਦੇ ਜਿੰਮੇਵਾਰ ਮੇਰੇ ਪੇਰੈਂਟਸ ਨੇਇਸ ਸਭ ਕਾਸੇ ਲਈ ਮੈਂ ਉਹਨਾਂ ਨੂੰ ਬਿਲਕੁੱਲ ਜ਼ੀਰੋ ਸਮਝਦਾਂ।

-ਤੇਰੇ ਲਈ ਉਹ ਜ਼ੀਰੋ ਹੋਣਗੇ.. ਪਰ ਮੇਰੇ ਲਈ ਲਾਲੀ ਤੂੰ ਮਾਈਨਸ ਜ਼ੀਰੋ ਹੋ ਗਿਐਂ।ਕਿੱਡਾ ਵੱਡਾ ਸੱਚ ਬੋਲ ਗਈ ਸੀ ਰਾਵੀ.. ..

ਮੈਂ ਧੌਣ ਉਠਾਕੇ ਉਸ ਵੱਲ ਵੇਖਿਆਉਸ ਦੀਆਂ ਭੋਲੀਆਂ ਅੱਖਾਂ ਵਿੱਚ ਅੱਥਰੂ ਸਨਸ਼ਿਕਾਇਤ ਅਤੇ ਮਾਯੂਸੀ ਦੇ ਬਹੁਤ ਭਾਰੇ ਅੱਥਰੂਸ਼ਾਇਦ ਜ਼ਿੰਦਗੀ ਜਿੰਨੇ ਭਾਰੇ ਅੱਥਰੂਮੇਰੇ ਵੇਖਦਿਆਂ-ਵੇਖਦਿਆਂ ਉਸਨੇ ਆਪਣਾ ਮੂੰਹ ਪਾਸੇ ਫੇਰ ਲਿਆ ਅਤੇ ਚੁੰਨੀ ਨਾਲ ਅੱਖਾਂ ਪੂੰਝਦੀ ਪੂੰਝਦੀ ਖਾਲੀ ਕੱਪ ਲੈ ਕੇ ਰਸੋਈ ਵੱਲ ਚਲੀ ਗਈ

ਪਹਿਲੀ ਵਾਰ ਮੈਨੂੰ ਯਕੀਨ ਨਾਲ ਅਹਿਸਾਸ ਹੋ ਗਿਆ ਕਿ ਅਸਲ ਦੋਸ਼ੀ ਤਾਂ ਮੈਂ ਹੀ ਸੀਭੋਰਾ ਜਿੰਨਾ ਵੀ ਨਾਇਕ ਨਾ ਬਣ ਸਕਿਆਰੱਤੀ ਭਰ ਵੀ ਵਿਰੋਧ ਨਾ ਕਰ ਸਕਿਆਸਥਿਤੀਆਂ ਵਿੱਚ ਤਾਂ ਮੈਂ ਆਪਣੇ ਆਪ ਨੂੰ ਐਵੇਂ ਹੀ ਉਲਝਾ ਲਿਆ ਸੀ

ਯਾਦ ਆਇਆ ਕਿ ਇੱਕ ਵਾਰ ਮੈਂ ਉਸ ਦੇ ਪਾਪਾ ਦੀ ਕਿਸੇ ਗੱਲ ਦਾ ਜੁਆਬ ਦਿੰਦੇ ਹੋਏ ਕਿਹਾ ਸੀ –‘ਅੱਜ ਕੱਲ੍ਹ ਤਾਂ ਬਹੁਤ ਮੁੰਡੇ ਮਿਲ਼ ਜਾਂਦੇ ਨੇ ਜਿਹੜੇ ਰਾਵੀ ਵਰਗੀ ਚੰਗੀ ਕੁੜੀ ਨਾਲ ਬਿਨਾਂ ਕਿਸੇ ਦਾਜ ਦਹੇਜ ਤੋਂ ਵਿਆਹ ਕਰਵਾਉਣ ਵਾਸਤੇ ਝੱਟ ਮੰਨ ਜਾਣਗੇ।ਹੁਣ ਮਹਿਸੂਸ ਹੋਇਆ ਕਿ ਰਾਵੀ ਕੋਲ ਵੀ ਇਹ ਗੱਲ ਜ਼ਰੂਰ ਪਹੁੰਚੀ ਹੋਵੇਗੀ ਅਤੇ ਇਸ ਨੇ ਸੋਚ ਲਿਆ ਹੋਣੈਂ ਕਿ ਮੈਂ ਉਹਨਾਂ ਸਾਰੇ ਮੁੰਡਿਆਂ ਤੋਂ ਬਾਹਰ ਹਾਂ

ਮੈਂ ਜਿਹੜਾ ਰਾਵੀ ਉੱਪਰ ਆਪਣਾ ਬਹੁਤ ਹੀ ਅਧਿਕਾਰ ਸਮਝਦਾ ਸੀ,ਆਪਣੇ ਹੀ ਕਿਲੇ ਅੰਦਰ ਘਿਰ ਗਿਆ ਸੀਆਪਣੇਂ ਹੀ ਕਿਲੇ ਦੇ ਬੁਰਜਾਂ ਦੀ ਰਾਖੀ ਨਾ ਕਰ ਸਕਿਆ ਮੈਂ

ਮੂੰਹ ਧੋਕੇ, ਪੂੰਝਕੇ ਉਹ ਫੇਰ ਮੇਰੇ ਕੋਲ ਆਕੇ ਬੈਠ ਗਈਇਸ ਵੇਰ ਉਸਦਾ ਚਿਹਰਾ ਐਨ ਵਿਆਹ ਤੋਂ ਪਹਿਲਾਂ ਵਾਲੀ ਰਾਵੀ ਦਾ ਚਿਹਰਾ ਸੀ

-ਰਾਵੀ. . . ਹੁਣ ਕੁੱਝ ਨਈਂ ਹੋ ਸਕਦਾ?’ ਇਹ ਮੈਂ ਕੀ ਕਹਿ ਗਿਆ ਸੀ? ਕਿਉਂ ਕਹਿ ਗਿਆ ਸੀ? ਮੇਰੇ ਅੰਦਰੋਂ ਕੌਣ ਕਮੀਨਾ ਬੋਲਿਆ ਸੀ ? ਕੀ ਇਹ ਸੰਭਵ ਹੋ ਸਕਣਾ ਸੀ ? ਮੈਨੂੰ ਜਾਪਿਆ ਜਿਵੇਂ ਉਹ ਮੇਰੇ ਵੱਲ ਘੂਰਕੇ ਵੇਖ ਰਹੀ ਹੋਵੇ

-ਵਕਤ ਵੱਲ ਵੇਖ ਲਾਲੀਨਾਲ਼ੇ ਇਹੋ ਜਿਹਾ ਸੋਚਣਾ ਤਾਂ ਦੂਰ ਦੀ ਗੱਲ ਮਨ ਉੱਤੇ ਵੀ ਕਦੇ ਨਾ ਲਿਆਵੀਂ।

ਮੈਨੂੰ ਜਾਪਿਆ ਜਿਵੇਂ ਮੈਂ ਸਾਰੇ ਦਾ ਸਾਰਾ ਹੀ ਬਲ਼ਣ ਲੱਗ ਪਿਆ ਹੋਵਾਂਜਿਵੇਂ ਕਿਸੇ ਨੇ ਮੇਰੇ ਨਾਲੋਂ ਕੁੱਝ ਨੋਚ ਲਿਆ ਹੋਵੇਚਿੱਟਾ ਦਿਨ ਜਿਵੇਂ ਗਾਹੜੇ ਹਨੇਰੇ ਵਿੱਚ ਤਬਦੀਲ ਹੋ ਗਿਆ ਸੀਮੈਨੂੰ ਇੱਕ ਮਿੰਟ ਵੀ ਹੋਰ ਬੈਠਣਾ ਬਹੁਤ ਵੱਡਾ ਬੋਝ ਜਾਪ ਰਿਹਾ ਸੀ

-ਅੱਛਾ.. ਮੈਂ ਚਲਦਾਂਮੈਂ ਕੁਰਸੀ ਤੋਂ ਖੜ੍ਹਾ ਹੋਕੇ ਬਾਹਰ ਵੱਲ ਪੈਰ ਵਧਾ ਲਏ

ਰਾਵੀ ਗੇਟ ਤੱਕ ਮੇਰੇ ਨਾਲ ਆਈ

-ਅੱਛਾ,. . . ਜਾਕੇ ਚਿੱਠੀ ਜ਼ਰੂਰ ਲਿਖੀਂ. . .?’ ਪਤਾ ਨਹੀਂ ਮੇਰੀਆਂ ਅੱਖਾਂ ਵਿੱਚੋਂ ਉਸ ਨੇ ਹਾਂਅ ਜਾਂ ਨਾਂਹ ਪੜ੍ਹੀ ਪਰ ਮੇਰੇ ਅੰਦਰ ਇੱਕ ਸ਼ੋਰ ਪੈਦਾ ਹੋ ਗਿਆਮੈਂ ਘਿਰ ਜਿਹਾ ਗਿਆ ਆਪਣੇ-ਆਪ ਵਿੱਚਇਹ ਕਿਹੋ ਜਿਹੇ ਸ਼ਬਦ ਸਨ ਜਿਹੜੇ ਅੱਜ ਤੋਂ ਬਾਦ ਮੇਰਾ ਕਦੇ ਵੀ ਪਿੱਛਾ ਨਹੀਂ ਛੱਡਣਗੇ

ਮਹਾਂਨਗਰ ਵਿੱਚ ਪਤਾ ਨਹੀਂ ਕਿਸੇ ਸਵਾਰੀ ਦਾ ਹਾਰਨ ਵੱਜਿਆ ਪਰ ਮੈਨੂੰ ਲੱਗਿਆ ਜਿਵੇਂ ਬੱਸ ਬਹੁਤ ਹੀ ਨਜ਼ਦੀਕ ਆ ਗਈ ਹੋਵੇਇਹ ਤਾਂ ਆਪਣੇਂ ਸਫ਼ਰ ਉੱਪਰ ਗੁਜ਼ਰ ਜਾਵੇਗੀ ਅਤੇ ਫਿਰ ਇਸੇ ਸਫਰ ਉੱਪਰ ਇੱਕ ਬੱਸ ਹੋਰ। . . . . ਮੈਂ ਕਾਹਲ਼ੀ-ਕਾਹਲ਼ੀ ਭੱਜ ਹੀ ਪਿਆਜਿਵੇਂ ਕੋਈ ਕੋਈ ਪੰਛੀ ਧਰਤੀ ਤੋਂ ਬਿਰਖ ਉੱਤੇ ਅਤੇ ਬਿਰਖ ਤੋਂ ਅਣਜਾਣੇ ਖ਼ਲਾਅ ਵੱਲ ਉਡਾਣ ਭਰਦਾ ਹੈ

ਸਮਾਪਤ

No comments: